ਪਿੰਡ ਮਾਲੋਵਾਲ ''ਚ ਅਵਾਰਾ ਕੁੱਤਿਆਂ ਦਾ ਕਹਿਰ, 4 ਸਾਲਾਂ ਬੱਚੇ ਨੂੰ ਨੋਚ-ਨੋਚ ਖਾਧਾ

11/22/2019 10:34:51 PM

ਮਹਿਤਪੁਰ,(ਸੂਦ) : ਪਿੰਡ ਮਾਲੋਵਾਲ ਵਿਖੇ ਕੁਲਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਦੇ 4 ਸਾਲ ਦੇ ਲੜਕੇ ਪੰਥਪ੍ਰੀਤ ਸਿੰਘ ਨੂੰ ਪਿੰਡ 'ਚ ਘੁੰਮਦੇ 8-10 ਅਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚ ਖਾਧਾ। ਜਾਣਕਾਰੀ ਮੁਤਾਬਕ ਪੰਥਪ੍ਰੀਤ ਸਿੰਘ ਦੀ ਹਾਲਤ ਹੁਣ ਕੁੱਝ ਠੀਕ ਦੱਸੀ ਜਾ ਰਹੀ ਹੈ ਪਰ ਉਸ ਦੇ ਸਿਰ ਦੀ ਇਕ ਸਾਈਡ ਕਾਫੀ ਖਾਧੀ ਗਈ ਹੈ ਤੇ ਕੁੱਤਿਆਂ ਵਲੋਂ ਬੱਚੇ ਦੀ ਇਕ ਲੱਤ ਤੇ ਪੇਟ ਦਾ ਵੀ ਕਾਫੀ ਮਾਸ ਨੋਚ ਖਾਧਾ ਗਿਆ ਹੈ। ਪਿੰਡ ਵਾਸੀ ਅਪਾਹਜ ਆਦਮੀ ਜਿਸ ਦਾ ਨਾਂ ਸ਼ੀਰਾ ਹੈ, ਜਦੋਂ ਰਸਤੇ 'ਚੋਂ ਲੰਘ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਅਵਾਰਾ ਕੁੱਤੇ ਬੱਚੇ ਨੂੰ ਨੋਚ ਖਾ ਰਹੇ ਹਨ ਤਾਂ ਉਸ ਨੇ ਆਪਣਾ ਮੋਟਰਸਾਈਕਲ ਸਿੱਧਾ ਅਵਾਰਾ ਕੁੱਤਿਆਂ 'ਚ ਜਾ ਮਾਰਿਆ। ਜਿਸ ਦੌਰਾਨ ਕੁੱਤੇ ਉਥੋਂ ਭੱਜ ਗਏ ਤੇ ਉਸ ਨੇ ਆਪਣੇ ਸਾਥੀ ਨਾਲ ਬੱਚੇ ਨੂੰ ਬਚਾ ਕੇ ਕਮਲ ਹਸਪਤਾਲ ਨਕੋਦਰ ਪਹੁੰਚਾਇਆ। ਜਿਥੇ ਡਾਕਟਰਾਂ ਨੇ ਬੱਚੇ ਦੀ ਗੰਭੀਰ ਹਾਲਤ ਦੇਖਦੇ ਹੋਏ ਮੁੱਢਲੀ ਸਹਾਇਤਾ ਦਿੱਤੀ ਤੇ ਬੱਚੇ ਨੂੰ ਡੀ. ਐਮ. ਸੀ ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਜਿੱਥੇ ਹੁਣ ਬੱਚੇ ਦੀ ਹਾਲਤ ਕੁੱਝ ਠੀਕ ਦੱਸੀ ਰਹੀ ਹੈ। ਲੜਕੇ ਦੇ ਦਾਦੇ ਨੇ ਦੱਸਿਆ ਕਿ ਲੜਕੇ ਦਾ ਪਿਤਾ ਬਾਹਰ ਹੈ । ਪਿੰਡ ਵਾਸੀਆਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਇਹ ਅਵਾਰਾ ਕੁੱਤੇ ਰੋਜ਼ਾਨਾ ਉਨ੍ਹਾਂ ਦੇ ਬੱਚਿਆਂ ਨੂੰ ਕੱਟਦੇ ਤੇ ਵੱਡਦੇ ਹਨ ਤੇ ਇਨ੍ਹਾਂ ਖਤਰਨਾਕ ਕੁੱਤਿਆਂ ਤੋਂ ਨਿਜਾਤ ਦਿਵਾਈ ਜਾਵੇ।