ਨੌਜਵਾਨਾਂ ਨੇ ਮਿਲ ਕੇ ਬਦਲੀ ਪਿੰਡ ਦੀ ਨੁਹਾਰ (ਤਸਵੀਰਾਂ)

10/06/2019 5:51:31 PM

ਹੁਸ਼ਿਆਰਪੁਰ (ਅਮਰੀਕ)— ਹੁਸ਼ਿਆਰਪੁਰ ਦੇ ਪਿੰਡ ਥਥਲਾ ਦੇ ਨੌਜਵਾਨਾਂ ਨੇ ਮਿਲ ਕੇ ਬਦਲੀ ਪਿੰਡ ਦੀ ਨੁਹਾਰ ਬਦਲ ਦਿੱਤੀ। ਦੱਸਣਯੋਗ ਹੈ ਕਿ ਇਕ ਮਹੀਨਾ ਪਹਿਲਾਂ ਪਿੰਡ ਥਥਲਾ ਦੀ ਸਭ ਤੋਂ ਵੱਡੀ ਸੱਮਸਿਆ ਗੰਦਗੀ ਸੀ ਪਰ ਅੱਜ ਪਿੰਡ 'ਚ ਹਰ ਪਾਸੇ ਸਫਾਈ ਹੁੰਦੀ ਹੈ। ਪਿੰਡ ਥਥਲਾ ਦੇ ਨੌਜਵਾਨ ਹਰ ਐਤਵਾਰ ਸਵੇਰੇ 6 ਤੋਂ 9 ਅਤੇ ਸ਼ਾਮ ਨੂੰ 3 ਤੋਂ 7 ਖੁਦ ਆਪ ਪਿੰਡ ਦੀ ਸਫਾਈ ਕਰਦੇ ਹਨ। ਪਿੰਡ ਥਥਲਾ ਦੇ ਸਰਪੰਚ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਜੇਕਰ ਕੋਈ ਸਫਾਈ ਕਰਮਚਾਰੀ ਪਿੰਡ 'ਚ ਆਉਂਦਾ ਸੀ ਤਾਂ ਉਹ ਗੰਦਗੀ ਦਾ ਆਲਮ ਦੇਖ ਕੇ ਹੀ ਚਲੇ ਜਾਣ ਤੋਂ ਬਾਅਦ ਮੁੜ ਵਾਪਸ ਨਹੀਂ ਆਉਂਦਾ ਸੀ।

ਪਿਛਲੇ ਇਕ ਮਹੀਨੇ ਤੋਂ ਪਿੰਡ ਦੀ ਸਫਾਈ ਦਾ ਬੀੜਾ ਪਿੰਡ ਦੇ ਨੌਜਵਾਨਾਂ ਨੇ ਆਪਣੇ ਸਿਰ ਚੱਕਿਆ ਅਤੇ ਪਿੰਡ ਦੀ ਨੁਹਾਰ ਨੂੰ ਬਦਲ ਦਿੱਤਾ। ਨੌਜਵਾਨਾਂ ਦੇ ਇਸ ਉਪਰਾਲੇ ਤੋਂ ਪਿੰਡ ਵਾਸੀ ਬਹੁਤ ਖੁਸ਼ ਹਨ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਵੱਲੋਂ ਇਸ ਸਫਾਈ ਉਪਰਾਲੇ ਲਈ ਗੁਰੂ ਰਵਿਦਾਸ ਮਹਾਰਾਜ ਦੇ ਨਾਮ ਦੀ ਇਕ ਸਭਾ ਵੀ ਬਣਾਈ ਗਈ ਹੈ। ਇਹ ਨੌਜਵਾਨ ਜਿੱਥੇ ਪਿੰਡ ਦੀ ਸਫਾਈ ਲਈ ਕੰਮ ਕਰਦੇ ਹਨ, ਓਥੇ ਹੀ ਪਿੰਡ 'ਚੋਂ ਨੌਜਵਾਨਾਂ ਵੱਲੋਂ ਨਸ਼ਾ ਖਤਮ ਕਰਨ ਲਈ ਵੀ ਹਰ ਉਪਰਾਲਾ ਕੀਤਾ ਜਾ ਰਿਹਾ ਹੈ। ਪਿੰਡ 'ਚ ਕੋਈ ਸਰਕਾਰੀ ਮਦਦ ਨਹੀਂ ਹੈ ਅਤੇ ਨਾ ਹੀ ਕੋਈ ਸਰਕਾਰੀ ਸਫਾਈ ਕਰਮਚਾਰੀ ਹੈ।

shivani attri

This news is Content Editor shivani attri