ਬੱਚਿਆਂ ਨੂੰ ਐੱਮ. ਆਰ. ਦੇ ਟੀਕੇ ਲਾਏ

05/24/2018 3:10:45 PM

ਗੜ੍ਹਦੀਵਾਲਾ, (ਜਤਿੰਦਰ)—ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਰੇਣ ਸੂਦ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਡਿਸਪੈਂਸਰੀ ਗੜ੍ਹਦੀਵਾਲਾ ਵਿਖੇ ਸੁਪਰਵਾਈਜ਼ਰ ਡਾ. ਨਿਰਮਲ ਸਿੰਘ ਦੀ ਦੇਖ-ਰੇਖ ਹੇਠ ਬੱਚਿਆਂ ਨੂੰ ਐੱਮ. ਆਰ. ਦੇ ਟੀਕੇ ਲਾਏ ਗਏ। ਇਸ ਮੌਕੇ ਡਾ. ਨਿਰਮਲ ਸਿੰਘ ਨੇ ਦੱਸਿਆ ਕਿ ਪਹਿਲੇ ਰਾਊਂਡ ਵਿਚ ਗੜ੍ਹਦੀਵਾਲਾ ਦੇ ਵੱਖ-ਵੱਖ ਸਕੂਲਾਂ ਵਿਚ ਐੱਮ. ਆਰ. ਦੇ ਟੀਕੇ ਲਾਏ ਗਏ ਹਨ। ਹੁਣ 31 ਮਈ ਤੱਕ ਝੁੱਗੀ-ਝੌਂਪੜੀਆਂ ਅਤੇ ਆਂਗਣਵਾੜੀ ਸਕੂਲਾਂ ਦੇ ਬੱਚਿਆਂ ਨੂੰ ਟੀਕੇ ਲਾਏ ਜਾਣਗੇ। 
ਇਸ ਮੌਕੇ ਡਾ. ਨਿਰਮਲ ਸਿੰਘ, ਸੁਰਿੰਦਰ ਕੌਰ ਏ. ਐੱਨ. ਐੱਮ., ਜਸਵਿੰਦਰ ਕੌਰ ਏ. ਐੱਨ. ਐੱਮ., ਕਿਰਨਦੀਪ ਆਸ਼ਾ ਵਰਕਰ, ਕਿਰਨਜੀਤ ਆਸ਼ਾ ਵਰਕਰ, ਰਾਜਵਿੰਦਰ ਕੌਰ ਆਸ਼ਾ ਵਰਕਰ, ਜਸਵੀਰ ਕੌਰ ਆਂਗਣਵਾੜੀ ਵਰਕਰ, ਪ੍ਰਵੀਨ ਕੌਰ ਆਂਗਣਵਾੜੀ ਵਰਕਰ, ਜੋਤੀ ਗੁਪਤਾ ਆਂਗਣਵਾੜੀ ਵਰਕਰ ਆਦਿ ਹਾਜ਼ਰ ਸਨ।