ਮੁਕੇਰੀਆਂ ਵਿਖੇ ਗੁਰਦਾਸਪੁਰ ਫਲਾਈਓਵਰ ਦੇ ਹੇਠਾਂ ਹੋ ਰਿਹਾ ‘ਚਿੱਟੇ’ ਦਾ ਕਾਲਾ ਕਾਰੋਬਾਰ !

08/14/2023 1:11:25 PM

ਮੁਕੇਰੀਆਂ (ਜ. ਬ.)-ਉੱਪ ਮੰਡਲ ਮੁਕੇਰੀਆਂ ’ਚ ਚਿੱਟਾ ਹੈਰੋਇਨ ਆਦਿ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿਗ ਜ਼ੋਰਾਂ ’ਤੇ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮੁਕੇਰੀਆਂ ਸ਼ਹਿਰ ਦੇ ਚਾਰੇ ਪਾਸੇ ਪੁਲਸ ਨਾਕਿਆਂ ਦੀ ਭਰਮਾਰ ਹੈ। ਓਧਰ ਗੁਰਦਾਸਪੁਰ ਫਲਾਈਓਵਰ ਹੇਠਾਂ ਜੂਆ, ਹੈਰੋਇਨ ਅਤੇ ਚਿੱਟੇ ਦੀ ਸਮੱਗਲਿੰਗ ਦਾ ਗੋਰਖਧੰਦਾ ਵੱਡੇ ਪੱਧਰ ’ਤੇ ਜਾਰੀ ਹੈ। ਇਸ ਧੰਦੇ ’ਤੇ ਕੰਟਰੋਲ ਕਰਨ ਲਈ ਪੁਲਸ ਪ੍ਰਸ਼ਾਸਨ ਹੁਣ ਤਕ ਕੋਈ ਪਹਿਲ ਨਹੀਂ ਕਰ ਸਕਿਆ। ਜਾਣਕਾਰੀ ਮੁਤਾਬਕ ਪਹਿਲਾਂ ਤਾਂ ਕੁਝ ਬੇਰੋਜ਼ਗਾਰ ਨੌਜਵਾਨ ਇਸ ਧੰਦੇ ’ਚ ਸ਼ਾਮਲ ਸਨ ਪਰ ਹੁਣ ਨੌਜਵਾਨ ਵਰਗ ਅਤੇ ਰਾਈਸਜ਼ਾਦਿਆਂ ਦੇ ਸ਼ੌਂਕ ਨੇ ਇਸ ਕਾਰੋਬਾਰ ਨੂੰ ਸਿਖਰਲੀ ਸੀਮਾ ’ਤੇ ਪਹੁੰਚਾ ਦਿੱਤਾ ਹੈ। ਖ਼ੇਤਰ ਦੇ ਕਈ ਨੌਜਵਾਨ ਜ਼ਿਲ੍ਹਾ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੀਆਂ ਹੱਦਾਂ ਨਾਲ ਜੁੜੇ ਸਮੱਗਲਰਾਂ ਦੇ ਸੰਪਰਕ ’ਚ ਆ ਚੁੱਕੇ ਹਨ। ਉਹ ਖੇਤਰ ਦੇ ਕਸਬਿਆਂ ’ਚ ਚਿੱਟੇ ਅਤੇ ਹੈਰੋਇਨ ਦੇ ਧੰਦੇ ਨੂੰ ਸੰਚਾਲਿਤ ਕਰ ਰਹੇ ਹਨ।

ਇਹ ਵੀ ਪੜ੍ਹੋ- ਹਿਮਾਚਲ 'ਚ ਕਤਲ ਹੋਏ 2 ਸਕੇ ਭਰਾਵਾਂ ਦਾ ਇਕੱਠਿਆਂ ਹੋਇਆ ਅੰਤਿਮ ਸੰਸਕਾਰ, ਧਾਹਾਂ ਮਾਰ ਰੋਇਆ ਪਰਿਵਾਰ

ਪੁਲਸ ਦੀਆਂ ਅੱਖਾਂ ’ਚ ਘੱਟਾ ਪਾ ਕੇ ਚਿੱਟੇ ਦੀ ਸਪਲਾਈ ਕਰ ਰਹੇ ਹਨ ਸਮੱਗਲਰ
ਚਿੱਟੇ ਦੇ ਇਸ ਧੰਦੇ ’ਚ ਲੱਗੇ ਸਮੱਗਲਰ ਬੜੀ ਆਸਾਨੀ ਨਾਲ ਪੁਲਸ ਤੰਤਰ ਦੀਆਂ ਅੱਖਾਂ ’ਚ ਘੱਟਾ ਪਾ ਕੇ ਲੋਕਾਂ ਨੂੰ ਚਿੱਟਾ ਸਪਲਾਈ ਕਰ ਰਹੇ ਹਨ। ਆਲਮ ਇਹ ਹੈ ਕਿ ਮੁਕੇਰੀਆਂ ਦੇ ਕਈ ਨੌਜਵਾਨ ਚਿੱਟੇ ਦੇ ਨਸ਼ੇ ਦੀ ਗ੍ਰਿਫ਼ਤ ’ਚ ਫਸ ਚੁੱਕੇ ਹਨ। ਖੇਤਰ ਦੇ ਧਾਰਮਿਕ ਤੇ ਸਮਾਜਿਕ ਸੰਗਠਨਾਂ ਦੇ ਅਹੁਦੇਦਾਰਾਂ ਨੇ ਵੀ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਜਦ ਕੋਈ ਨੌਜਵਾਨ ਇਸ ਦਲਦਲ ’ਚ ਫਸੇਗਾ ਤਾਂ ਉਸ ਵੱਲੋਂ ਉਕਤ ਨਸ਼ਿਆਂ ਨੂੰ ਪ੍ਰਾਪਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਭਾਵੇਂ ਉਹ ਯਤਨ ਚੋਰੀ ਜਾਂ ਕੋਈ ਹੋਰ ਅਪਰਾਧ ਹੋਵੇ।
ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਉਕਤ ਫਲਾਈਓਵਰ ਹੇਠਾਂ ਜਿੱਥੇ ਡਰੱਗ ਮਾਫ਼ੀਆ ਦਾ ਸਮਰਾਜ ਹੈ, ਉੱਥੇ ਹੀ ਨਾਲ ਲੱਗਦੇ ਜ਼ਿਲ੍ਹਾ ਗੁਰਦਾਸਪੁਰ ਅਤੇ ਹੋਰ ਖ਼ੇਤਰਾਂ ਤੋਂ ਕਈ ਤਰ੍ਹਾਂ ਦੇ ਗੈਰ-ਸਮਾਜੀ ਅਨਸਰ ਵੀ ਇੱਥੇ ਪੈਰ ਪਸਾਰੀ ਬੈਠੇ ਹਨ ਅਤੇ ਲੱਖਾਂ ਰੁਪਏ ਦਾ ਰੋਜ਼ਾਨਾ ਨਾਜਾਇਜ਼ ਧੰਦਾ ਹੋ ਰਿਹਾ ਹੈ।

ਇਹ ਵੀ ਪੜ੍ਹੋ- ਜਲੰਧਰ ਦੀਆਂ ਸੜਕਾਂ 'ਤੇ ਨੌਜਵਾਨਾਂ ਦੇ ਕਾਰਨਾਮੇ ਵਾਇਰਲ, ਬੁਲੇਟ ਦੇ ਪਵਾ 'ਤੇ ਪਟਾਕੇ, ਛੱਤ 'ਤੇ ਬੈਠ ਭਜਾਈ Thar

ਵਰਨਣਯੋਗ ਹੈ ਕਿ ਕੁਝ ਦਿਨ ਪਹਿਲਾਂ ਥਾਣਾ ਮੁਖੀ ਨੇ ਵੀ ਉਕਤ ਥਾਂ ਦਾ ਦੌਰਾ ਕੀਤਾ, ਜਿਨ੍ਹਾਂ ਨੂੰ ਵੇਖ ਕੇ ਇਸ ਮਾਫ਼ੀਆ ਦੇ ਕਰਿੰਦੇ ਰਫੂਚੱਕਰ ਹੋ ਗਏ ਅਤੇ ਪੁਲਸ ਨੂੰ ਖ਼ਾਲੀ ਹੱਥ ਹੀ ਮੁ਼ੜਣਾ ਪਿਆ। ਬਾਵਜੂਦ ਇਸ ਦੇ ਪੁਲਸ ਤੰਤਰ ਅਜੇ ਤਕ ਇਸ ਥਾਂ ’ਤੇ ਮਾਫ਼ੀਆ ਦਾ ਸਮਰਾਜ ਚਲਾਉਣ ਵਾਲੇ ਲੋਕਾਂ ਨੂੰ ਆਪਣੀ ਗ੍ਰਿਫ਼ਤ ’ਚ ਨਹੀਂ ਲੈ ਸਕਿਆ। ਥਾਣਾ ਮੁਖੀ ਜੋਗਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਕੁਝ ਦਿਨ ਪਹਿਲਾਂ ਉਕਤ ਥਾਂ ’ਤੇ ਰੇਡ ਕੀਤੀ ਗਈ ਸੀ ਪਰ ਉੱਥੇ ਬੈਠੇ ਨੌਜਵਾਨ ਪੁਲਸ ਨੂੰ ਵੇਖ ਕੇ ਭੱਜ ਨਿਕਲੇ ਸਨ। ਇਸ ਵਾਰ ਪੁਲਸ ਪਾਰਟੀ ਪੂਰੀ ਤਿਆਰੀ ਨਾਲ ਉਕਤ ਗੈਰ-ਸਮਾਜੀ ਅਨਸਰਾਂ ਨੂੰ ਆਪਣੀ ਗ੍ਰਿਫ਼ਤ ਵਿਚ ਲਵੇਗੀ।

ਇਹ ਵੀ ਪੜ੍ਹੋ- ਲੋਨ ਦਿਵਾਉਣ ਦੇ ਬਹਾਨੇ ਕੁੜੀ ਨਾਲ ਟੱਪੀਆਂ ਹੱਦਾਂ, ਅਸ਼ਲੀਲ ਤਸਵੀਰਾਂ ਖਿੱਚ ਕੀਤਾ ਹੈਰਾਨ ਕਰਦਾ ਕਾਰਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri