ਦੋਪਹੀਆ ਵਾਹਨ ''ਤੇ ਟ੍ਰਿਪਲ ਰਾਈਡਿੰਗ ਕਰਦੇ ਫੜੇ ਨਾਬਾਲਗਾਂ ਦੇ ਕੱਟੇ ਚਲਾਨ

01/16/2020 3:36:11 PM

ਜਲੰਧਰ (ਵਰੁਣ)— ਬੀ. ਐੱਮ. ਸੀ. ਚੌਕ 'ਤੇ ਨਾਕਾ ਲਗਾ ਕੇ ਟਰੈਫਿਕ ਪੁਲਸ ਨੇ ਨਾਬਾਲਗ ਸਟੂਡੈਂਟਸ ਦੇ ਚਲਾਨ ਕੱਟੇ। ਉਕਤ ਸਟੂਡੈਂਟਸ ਨਾਬਾਲਗ ਤਾਂ ਸਨ, ਨਾਲ ਦੋ ਪਹਿਆ ਵਾਹਨਾਂ 'ਤੇ ਟ੍ਰਿਪਲ ਰਾਈਡਿੰਗ ਵੀ ਕੀਤੀ ਹੋਈ ਸੀ।

ਇਸ ਨਾਕੇ 'ਤੇ ਟਰੈਫਿਕ ਪੁਲਸ ਨੂੰ ਚਲਾਨ ਕੱਟਦੇ ਦੇਖ ਮੋਟਰਸਾਈਕਲ ਸਵਾਰ ਨਾਬਾਲਗਾਂ ਨੇ ਅਚਾਨਕ ਮੋਟਰਸਾਈਕਲ ਮੋੜ ਲਿਆ ਜਿਸ ਕਾਰਨ ਪਿੱਛੋਂ ਆ ਰਹੀ ਕਾਰ 'ਚ ਟਕਰਾਉਣ ਤੋਂ ਬਚੇ। ਪੁਲਸ ਨੇ ਉਕਤ ਮੋਟਰਸਾਈਕਲ ਨੂੰ ਵੀ ਰੋਕ ਕੇ ਉਸ ਦਾ ਚਲਾਨ ਕੱਟ ਦਿੱਤਾ। ਕਰੀਬ ਇਕ ਦਰਜਨ ਨਾਬਾਲਗ ਵਿਦਿਆਰਥੀਆਂ ਦੇ ਚਲਾਨ ਕੱਟੇ ਗਏ। ਕੁਝ ਦੋਪਹੀਆ ਵਾਹਨ ਚਾਲਕਾਂ ਕੋਲ ਕੋਈ ਵੀ ਕਾਗਜ਼ਾਤ ਨਹੀਂ ਸੀ ਪਰ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਮੌਕੇ 'ਤੇ ਸੱਦ ਕੇ ਉਨ੍ਹਾਂ ਦਾ ਚਲਾਨ ਕੱਟਿਆ ਗਿਆ ਅਤੇ ਨਾਬਾਲਗਾਂ ਨੂੰ ਦੁਬਾਰਾ ਤੋਂ ਵਾਹਨ ਨਾ ਚਲਾਉਣ ਦੇਣ 'ਤੇ ਚਿਤਾਵਨੀ ਵੀ ਦਿੱਤੀ।

shivani attri

This news is Content Editor shivani attri