ਕਾਰ ਤੇ ਮੋਟਰਸਾਈਕਲ ’ਚ ਟੱਕਰ, 2 ਜ਼ਖਮੀ

01/04/2019 4:11:32 AM

 ਸੁਲਤਾਨਪੁਰ ਲੋਧੀ,  (ਸੋਢੀ)-  ਸੰਘਣੀ ਧੁੰਦ ਕਾਰਨ ਅੱਜ ਸਵੇਰੇ 10 ਵਜੇ ਕਰੀਬ ਸੁਲਤਾਨਪੁਰ ਲੋਧੀ-ਡੱਲਾ ਰੋਡ ’ਤੇ ਇਕ ਕਾਰ ਤੇ ਮੋਟਰਸਾਈਕਲ ਦੀ ਸਿੱਧੀ ਟੱਕਰ ਹੋ ਗਈ, ਟੱਕਰ ਇੰਨੀ ਭਿਆਨਕਾ ਸੀ ਕਿ ਮੋਟਰਸਾਈਕਲ ਚਾਲਕ ਬਲਬੀਰ ਉਰਫ ਬੱਗਾ ਪੁੱਤਰ ਮਹਿੰਦਰਪਾਲ ਸਿੰਘ ਨਿਵਾਸੀ ਸੁਲਤਾਨਪੁਰ ਰੂਰਲ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਜਲੰਧਰ ਦੇ ਇਕ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਸ ਹਾਦਸੇ ’ਚ ਕਾਰ ਦਾ ਅਗਲਾ ਸ਼ੀਸ਼ਾ ਤੇ ਗੱਡੀ ਦਾ ਇੰਜਣ ਵੀ ਫਟ ਗਿਆ। ਹਾਦਸੇ ਦੌਰਾਨ ਕਾਰ ਚਾਲਕ ਦੇ ਵੀ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ  ਅਨੁਸਾਰ ਹਾਦਸਾ ਸਵੇਰੇ ਪਈ ਸੰਘਣੀ ਧੁੰਦ ਕਾਰਨ ਵਾਪਰਿਆ, ਜਿਸ ਨਾਲ ਮੋਟਰਸਾਈਕਲ ਤੇ ਕਾਰ ਚਕਨਾਚੂਰ ਹੋ ਗਏ। ਇਸ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦਸਿਆ ਕਿ ਪੁਲਸ ਹਾਦਸੇ ਦੀ ਜਾਂਚ ਕਰ ਰਹੀ ਹੈ।