ਪਾਰਕਾਂ ''ਚੋਂ ਰੁੱਖ ਕਟਵਾਉਣ ਵਾਲਿਆਂ ''ਤੇ ਹੋਵੇਗੀ ਐੱਫ. ਆਈ. ਆਰ.

02/06/2020 5:58:38 PM

ਜਲੰਧਰ (ਖੁਰਾਣਾ)— ਸ਼ਹਿਰ ਦੇ ਵਿਚਕਾਰ ਸਥਿਤ ਸੈਂਟਰਲ ਟਾਊਨ ਦੇ ਸਵ. ਮਨਮੋਹਨ ਕਾਲੀਆ ਪਾਰਕ ਅਤੇ ਚਿੰਤਪੂਰਣੀ ਮੰਦਰ ਦੇ ਸਾਹਮਣੇ ਸਥਿਤ ਮਸਤਰਾਮ ਪਾਰਕ 'ਚ ਲੱਗੇ 100 ਦੇ ਕਰੀਬ ਹਰੇ-ਭਰੇ ਰੁੱਖਾਂ ਨੂੰ ਛਾਂਗਣ ਵਾਲੇ ਮੁਲਜ਼ਮਾਂ 'ਤੇ ਪੁਲਸ ਐੱਫ. ਆਈ. ਆਰ. ਦਰਜ ਹੋਵੇਗੀ।

'ਜਗ ਬਾਣੀ' 'ਚ ਛਪੀ ਖਬਰ ਦਾ ਨੋਟਿਸ ਲੈਂਦਿਆਂ ਨਿਗਮ ਦੇ ਹਾਰਟੀਕਲਚਰ ਵਿਭਾਗ ਨੇ ਦੋਵਾਂ ਪਾਰਕਾਂ 'ਚ ਆਪਣਾ ਸਟਾਫ ਭੇਜ ਕੇ ਜਾਂਚ ਕਰਵਾਈ, ਜਿਸ ਦੌਰਾਨ ਪਤਾ ਲੱਗਾ ਕਿ ਕੁਝ ਲੋਕਾਂ ਨੇ ਆਪਣੇ ਸੁਆਰਥਾਂ ਕਾਰਣ ਨਾ ਸਿਰਫ ਇਨ੍ਹਾਂ ਪਾਰਕਾਂ ਦੀ ਸਾਰੀ ਹਰਿਆਲੀ ਨੂੰ ਉਜਾੜ ਿਦੱਤਾ ਸਗੋਂ ਸਾਲਾਂ ਪੁਰਾਣੇ ਰੁੱਖਾਂ ਨੂੰ ਵੀ ਲਗਭਗ ਗੰਜਾ ਕਰ ਦਿੱਤਾ। ਕਈ ਰੁੱਖ ਤਾਂ ਜੜ੍ਹੋਂ ਹੀ ਕੱਟ ਦਿੱਤੇ ਗਏ।

ਦੋਵਾਂ ਪਾਰਕਾਂ ਤੋਂ ਜਾਂਚ ਰਿਪੋਰਟ ਆਉਣ ਤੋਂ ਬਾਅਦ ਨਗਰ ਨਿਗਮ ਦੇ ਅਧਿਕਾਰੀਆਂ ਨੇ ਪੁਲਸ ਕਮਿਸ਼ਨਰੇਟ ਨੂੰ ਚਿੱਠੀ ਲਿਖ ਕੇ ਅਜਿਹੇ ਅਨਸਰਾਂ ਖਿਲਾਫ ਕਾਰਵਾਈ ਕਰਨ ਅਤੇ ਐੱਫ. ਆਈ. ਆਰ. ਦਰਜ ਕਰਨ ਨੂੰ ਕਿਹਾ ਹੈ। ਪੁਲਸ ਜਾਂਚ ਤੋਂ ਬਾਅਦ ਕਦੇ ਵੀ ਅਜਿਹੇ ਲੋਕਾਂ 'ਤੇ ਐੱਫ. ਆਈ. ਆਰ. ਦਰਜ ਹੋ ਸਕਦੀ ਹੈ।

ਮੁਹੱਲੇ 'ਚ ਦੋ ਧੜੇ ਬਣੇ
ਹਰੇ-ਭਰੇ ਰੁੱਖਾਂ ਨੂੰ ਇਸ ਤਰ੍ਹਾਂ ਕੱਟਣ ਨੂੰ ਲੈ ਕੇ ਸੈਂਟਰਲ ਟਾਊਨ ਤੇ ਸੁਭਾਸ਼ ਨਗਰ 'ਚ ਲੋਕਾਂ ਦੇ ਦੋ ਧੜੇ ਬਣ ਗਏ ਹਨ। ਜ਼ਿਆਦਾਤਰ ਲੋਕ ਹਰਿਆਲੀ ਨੂੰ ਇਸ ਤਰ੍ਹਾਂ ਬਰਬਾਦ ਕਰਨ ਦਾ ਹੁਣ ਿਵਰੋਧ ਕਰਨ ਲੱਗ ਪਏ ਹਨ। ਦੂਜੇ ਪਾਸੇ ਜਿਨ੍ਹਾਂ ਲੋਕਾਂ ਨੇ ਇਸ ਕਰਤੂਤ ਨੂੰ ਅੰਜਾਮ ਿਦੱਤਾ ਹੈ ਹੁਣ ਉਨ੍ਹਾਂ ਪੁਲਸ ਕਾਰਵਾਈ ਦੇ ਡਰ ਤੋਂ ਰਾਜਨੀਤਕ ਜੁਗਾੜ ਲਾਉਣਾ ਸ਼ੁਰੂ ਕਰ ਦਿੱਤਾ ਹੈ। ਹੁਣ ਵੇਖਣਾ ਹੈ ਕਿ ਨਿਗਮ ਤੇ ਪੁਲਸ ਇਸ ਮਾਮਲੇ 'ਚ ਕੀ ਸਟੈਂਡ ਲੈਂਦੀ ਹੈ।

shivani attri

This news is Content Editor shivani attri