ਟ੍ਰੈਫਿਕ ਪੁਲਸ ਨੇ 10 ਬੁਲੇਟ ਮੋਟਰਸਾਈਕਲਾਂ ਨੂੰ ਕੀਤਾ ਜ਼ਬਤ

09/30/2020 2:24:31 PM

ਕਪੂਰਥਲਾ (ਭੂਸ਼ਣ)— ਸ਼ਹਿਰ 'ਚ ਪਟਾਕਿਆਂ ਨਾਲ ਲੈਸ ਬੁਲੇਟ ਮੋਟਰਸਾਈਕਲ 'ਤੇ ਸ਼ਿਕੰਜਾ ਕੱਸਣ ਦੇ ਲਈ ਬੀਤੀ ਰਾਤ ਟ੍ਰੈਫਿਕ ਪੁਲਸ ਨੇ ਸ਼ਹਿਰ ਦੇ ਕਈ ਖੇਤਰਾਂ 'ਚ ਵੱਡੇ ਪੱਧਰ 'ਤੇ ਨਾਕਾਬੰਦੀ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਜਿੱਥੇ 10 ਮੋਟਰਸਾਈਕਲਾਂ ਨੂੰ ਜ਼ਬਤ ਕੀਤਾ ਗਿਆ, ਉੱਥੇ ਹੀ ਕਰੀਬ 60 ਦੋ ਪਹੀਆ ਵਾਹਨਾਂ ਦੇ ਚਾਲਾਨ ਵੀ ਕੱਟੇ ਗਏ।

ਜਾਣਕਾਰੀ ਅਨੁਸਾਰ ਸ਼ਹਿਰ 'ਚ ਪਟਾਕਿਆਂ ਨਾਲ ਲੈਸ ਬੁਲੇਟ ਮੋਟਰਸਾਈਕਲਾਂ ਦੇ ਘੁੰਮਣ ਨੂੰ ਲੈ ਕੇ ਪੁਲਸ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਜਿਸ ਦੇ ਮੱਦੇਨਜ਼ਰ ਐੱਸ. ਐੱਸ. ਪੀ. ਕਪੂਰਥਲਾ ਜਸਪ੍ਰੀਤ ਸਿੰਘ ਸਿੱਧੂ ਦੇ ਹੁਕਮਾਂ 'ਤੇ ਐੱਸ. ਪੀ. ਟ੍ਰੈਫਿਕ ਜਸਬੀਰ ਸਿੰਘ ਦੀ ਨਿਗਰਾਨੀ ਹੇਠ ਟ੍ਰੈਫਿਕ ਇੰਚਾਰਜ ਇੰਸਪੈਕਟਰ ਦੀਪਕ ਸ਼ਰਮਾ ਨੇ ਵੱਡੀ ਗਿਣਤੀ 'ਚ ਟ੍ਰੈਫਿਕ ਕਰਮਚਾਰੀਆਂ ਨੂੰ ਨਾਲ ਲੈ ਕੇ ਸ਼ਹਿਰ ਦੇ ਮਾਲ ਰੋਡ, ਕਚਹਿਰੀ ਚੌਂਕ, ਸੁਲਤਾਨਪੁਰ ਲੋਧੀ ਮਾਰਗ ਤੇ ਜਲੰਧਰ ਮਾਰਗ 'ਤੇ ਨਾਕਾਬੰਦੀ ਕਰ ਕੇ ਪਟਾਖਿਆਂ ਤੋਂ ਲੈਸ 10 ਮੋਟਰਸਾਈਕਲਾਂ ਨੂੰ ਇੰਪਾਉਂਡ ਕੀਤਾ, ਜਿਸ ਦੌਰਾਨ ਤਿੰਨ-ਤਿੰਨ ਦੀ ਗਿਣਤੀ 'ਚ ਘੁੰਮ ਰਹੇ ਕਈਆਂ ਵਿਅਕਤੀਆਂ ਦੇ ਜਿੱਥੇ ਚਾਲਾਨ ਕੱਟੇ ਗਏ, ਉੱਥੇ 60 ਦੇ ਕਰੀਭ ਵਾਹਨਾਂ ਦੇ ਚਾਲਾਨ ਵੀ ਕੱਟੇ ਗਏ। ਜਿਸ ਦੌਰਾਨ ਤੇਜ਼ ਗਤੀ ਨਾਲ ਮੋਟਰਸਾਈਕਲ ਚਲਾ ਰਹੇ ਨੌਜਵਾਨਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ। ਟ੍ਰੈਫਿਕ ਇੰਚਾਰਜ ਇੰਸਪੈਕਟਰ ਦੀਪਕ ਸ਼ਰਮਾ ਨੇ ਦੱਸਿਆ ਕਿ ਟ੍ਰੈਫਿਕ ਪੁਲਸ ਦੀ ਇਹ ਮੁਹਿੰਮ ਆਉਣ ਵਾਲੇ ਦਿਨਾਂ 'ਚ ਲਗਾਤਾਰ ਜਾਰੀ ਰਹੇਗੀ।

shivani attri

This news is Content Editor shivani attri