ਟਰੇਡ ਯੂਨੀਅਨ ਆਗੂ ਪ੍ਰਤੀ ਸੋਸ਼ਲ ਸਾਈਟ ''ਤੇ ਭੱਦੀ ਸ਼ਬਦਾਵਲੀ ਵਰਤਣ ਵਾਲੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

04/28/2021 4:25:19 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ,ਮੋਮੀ)- ਬੀਤੇ ਦਿਨੀ ਸੋਸ਼ਲ ਸਾਈਟ ਫੇਸਬੁੱਕ ਉਤੇ ਟਾਂਡਾ ਦੇ ਟਰੇਡ ਯੂਨੀਅਨ ਆਗੂ ਅਤੇ ਲੋਕ ਇਨਕਲਾਬ ਮੰਚ ਦੇ ਸਰਪ੍ਰਸਤ ਹਰਦੀਪ ਖੁੱਡਾ ਨੂੰ ਭੱਦੀ ਸ਼ਬਦਾਵਲੀ ਦਾ ਉਪਯੋਗ ਕਰਨ ਅਤੇ ਧਮਕੀਆਂ ਦੇਣ ਵਾਲੇ ਵਿਅਕਤੀਆਂ ਖ਼ਿਲਾਫ਼ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਹੁਣ ਕੈਦੀਆਂ ਦੀਆਂ ਅਦਾਲਤੀ ਪੇਸ਼ੀਆਂ ਤੇ ਮੁਲਾਕਾਤਾਂ ਹੋਣਗੀਆਂ ‘ਆਨਲਾਈਨ’, ਅਦਾਲਤਾਂ ਨੇ ਦਿੱਤੀ ਸਿਧਾਂਤਕ ਸਹਿਮਤੀ

ਪੁਲਸ ਨੇ ਇਹ ਮਾਮਲਾ ਹਰਦੀਪ ਖੁੱਡਾ ਵੱਲੋ ਦੱਸੇ ਗਏ ਫੇਸਬੁੱਕ ਅਕਾਊਂਟ ਵਾਲੇ ਵਿਕਤੀਆਂ ਗੁਰੂ ਸੈਣੀ, ਅੰਮ੍ਰਿਤ ਗਰੇਵਾਲ, ਮਨਪ੍ਰੀਤ ਸੰਧੂ ਅਤੇ ਮਨ ਵਿਰਪਨ ਖ਼ਿਲਾਫ਼ ਦਰਜ ਕੀਤਾ ਹੈ। 
ਆਪਣੇ ਬਿਆਨ ਵਿੱਚ ਖੁੱਡਾ ਨੇ ਦੱਸਿਆ ਕਿ 23 ਅਪ੍ਰੈਲ ਨੂੰ ਨਿੱਜੀ ਵੈੱਬ ਟੀ. ਵੀ. ਚੈੱਨਲ ਉਤੇ ਚੱਲ ਰਹੀ ਡਿਸਕਸ਼ਨ ਦੌਰਾਨ ਉਸ ਨੇ ਕਿਸਾਨ ਹਿਤੈਸ਼ੀ ਪ੍ਰਤੀਕਿਰਿਆ ਦਿੱਤੀ ਸੀ, ਜਿਸ ਤੋਂ ਬਾਅਦ ਇਨ੍ਹਾਂ ਮੁਲਜ਼ਮਾਂ ਨੇ ਫੇਸਬੁੱਕ ਉਤੇ ਉਸ ਨੂੰ ਅਤੇ ਉਸ ਦੇ ਪਰਿਵਾਰ ਪ੍ਰਤੀ ਭੱਦੀ ਸ਼ਬਦਾਵਲੀ ਦਾ ਉਪਯੋਗ ਕਰਦੇ ਹੋਏ ਧਮਕੀਆਂ ਦਿੱਤੀਆਂ। ਪੁਲਸ ਨੇ ਹੁਣ ਮੁਲਜ਼ਮਾਂ ਖ਼ਿਲਾਫ਼ ਆਈ. ਟੀ. ਐਕਟ ਅਤੇ ਧਮਕੀਆਂ ਦੇਣ ਸਬੰਧੀ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਵਿਦੇਸ਼ੀ ਧਰਤੀ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਟਾਂਡਾ ਦੇ ਨੌਜਵਾਨ ਦੀ ਇਟਲੀ ’ਚ ਦਰਦਨਾਕ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

shivani attri

This news is Content Editor shivani attri