ਰੇਤ ਨਾਲ ਭਰੇ ਟਰੈਕਟਰ ਟਰਾਲੀ ਸਮੇਤ ਵਿਅਕਤੀ ''ਤੇ ਮੁਕੱਦਮਾ ਦਰਜ

07/12/2020 6:31:14 PM

ਬਲਾਚੌਰ /ਪੋਜੇਵਾਲ (ਕਟਾਰੀਆ)— ਪੋਜੇਵਾਲ ਪੁਲਸ ਨੇ ਗਸ਼ਤ ਦੌਰਾਨ ਇਕ ਰੇਤ ਮਿੱਟੀ ਨਾਲ ਭਰੀ ਟਰੈਕਟਰ ਟਰਾਲੀ ਸਮੇਤ ਇਕ ਵਿਅਕਤੀ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਏ. ਐੱਸ. ਆਈ. ਰਾਮ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਰਾਤ ਸਮੇਂ ਗਸ਼ਤ ਕਰਦੇ ਸਨ ਤਾਂ ਟੀਹਰਾ ਸਾਈਡ ਤੋਂ ਆ ਰਹੇ ਮਿੱਟੀ ਨਾਲ ਭਰੇ ਟਰੈਕਟਰ ਟਰਾਲੀ ਵਾਲੇ ਨੂੰ ਰੋਕ ਕੇ ਉਸ ਕੋਲੋਂ ਮਾਈਨਿੰਗ ਸਬੰਧੀ ਕਾਗਜ ਨਾ ਹੋਣ ਕਾਰਨ ਇੰਸਪੈਕਟਰ ਮਾਈਨਿੰਗ ਵਿਭਾਗ ਹਰਕਮਲ ਹੀਰਾ ਦੀ ਹਾਜਰੀ 'ਚ ਚੈੱਕ ਕਰਨ 'ਤੇ ਪਿੰਡ ਸੰਡਰੇਵਾਲ ਦੇ ਚਰਨਜੀਤ ਦੇ ਖ਼ਿਲਾਫ਼ ਮਾਈਨਿੰਗ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ।

shivani attri

This news is Content Editor shivani attri