ਪਿੰਡ ਆਲਮਪੁਰ ਤੋਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸ਼ੁਰੂ ਹੋਇਆ ਟਰੈਕਟਰ ਰੋਸ ਮਾਰਚ

01/21/2021 11:40:21 AM

ਟਾਂਡਾ ਉੜਮੁੜ(ਵਰਿੰਦਰ ਪੰਡਿਤ)- ਦੋਆਬਾ ਕਿਸਾਨ ਕਮੇਟੀ ਨਾਲ ਜੁੜੇ ਨੌਜਵਾਨ ਕਿਸਾਨਾਂ ਵੱਲੋ ਅੱਜ ਖੇਤੀ ਮਿਆਣੀ ਇਲਾਕੇ 'ਚ ਟਰੈਕਟਰ ਰੋਸ ਮਾਰਚ ਕੱਢ ਕੇ ਖੇਤੀ ਕਾਨੂੰਨਾਂ ਖ਼ਿਲਾਫ਼ ਆਪਣਾ ਰੋਸ ਪ੍ਗਟ ਕੀਤਾ। ਦੋਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ, ਪ੍ਰਿਥਪਾਲ ਸਿੰਘ ਗੁਰਾਇਆ, ਸਤਪਾਲ ਸਿੰਘ ਮਿਰਜ਼ਾਪੁਰ ਅਤੇ ਰਣਜੀਤ ਸਿੰਘ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਗੁਰਪ੍ਰੀਤ ਸਿੰਘ ਹੁੰਦਲ ਤੱਲਾ, ਨਵਜੀਤ ਸਿੰਘ ਮੱਦਾ, ਰਵਿੰਦਰ ਸਿੰਘ ਕਮਾਲਪੁਰ, ਚਰਨਜੀਤ ਸਿੰਘ ਕਮਾਲਪੁਰ , ਪ੍ਰਿਤਪਾਲ ਸਿੰਘ, ਲਵਪ੍ਰੀਤ ਸਿੰਘ ਕੋਟਲਾ, ਮਲਕੀਤ ਸਿੰਘ, ਬਿਕਰਮਜੀਤ ਸਿੰਘ, ਕੁਲਦੀਪ ਸਿੰਘ ਬੱਬੂ, ਭੁੱਲਾ ਸਿੰਘ, ਸਰਪੰਚ ਮਹਿੰਦਰ ਸਿੰਘ,ਸਰਬਜੀਤ ਸਿੰਘ ਸਾਬੀ ਕੋਟਲਾ, ਜੋਗਿੰਦਰ ਸਿੰਘ, ਦਲਜੀਤ ਸਿੰਘ ਲਾਲੇਵਾਲ ਅਤੇ ਹੋਰ ਨੌਜਵਾਨਾਂ  ਦੀ ਅਗਵਾਈ 'ਚ ਇਹ ਟਰੈਕਟਰ ਮਾਰਚ ਦਾਣਾ ਮੰਡੀ ਆਲਮਪੁਰ ਤੋਂ ਸ਼ੁਰੂ ਹੋਇਆ। 

ਇਹ ਮਿਆਣੀ ਪਿੰਡ ਪੁਲ ਪੁਖਤਾ, ਕੰਧਾਰੀ ਚੱਕ, ਤੱਲਾ, ਮੱਦਾ, ਕਮਾਲਪੁਰ, ਗਿਲਜੀਆਂ, ਕੋਟਲਾ ਤੋਂ ਹੁੰਦਾ ਹੋਇਆ ਆਲਮਪੁਰ ਜਾ ਕੇ ਖਤਮ ਹੋਵੇਗਾ। ਮਾਰਚ 'ਚ ਸ਼ਾਮਲ ਨੌਜਵਾਨਾਂ ਕਿਸਾਨਾਂ ਨੇ ਖੇਤੀ ਕਾਨੂੰਨਾਂ ਅਤੇ ਉਨ੍ਹਾਂ ਨੂੰ ਲੈ ਕੇ ਆਉਣ ਵਾਲੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਆਖਿਆ ਕਿ ਇਹ ਰੋਸ ਵਿਖਾਵਾ 26 ਦਿੱਲੀ 'ਚ ਹੋ ਰਹੇ ਟਰੈਕਟਰ ਰੋਸ ਮਾਰਚ ਦੀ ਰਿਹਰਸਲ ਹੈ।

Aarti dhillon

This news is Content Editor Aarti dhillon