ਸਰਕਾਰੀ ਹਸਪਤਾਲਾਂ ਦੀ ਸਮਾਂ-ਸਾਰਣੀ ਅੱਜ ਤੋਂ ਤਬਦੀਲ

04/16/2019 12:59:21 AM

ਹੁਸ਼ਿਆਰਪੁਰ (ਘੁੰਮਣ) - ਸੂਬੇ ਭਰ ਦੇ ਸਰਕਾਰੀ ਹਸਪਤਾਲਾਂ ’ਚ ਓ. ਪੀ. ਡੀ. ਦੀ ਸਮਾਂ-ਸਾਰਣੀ ’ਚ 16 ਅਪ੍ਰੈਲ ਤੋਂ ਤਬਦੀਲੀ ਕੀਤੀ ਜਾ ਰਹੀ ਹੈ। ਸਿਹਤ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਹੁਣ ਸਰਕਾਰੀ ਹਸਪਤਾਲਾਂ ’ਚ ਸਵੇਰੇ 8 ਵਜੇ ਓ. ਪੀ. ਡੀ. ਸ਼ੁਰੂ ਹੋਵੇਗੀ ਅਤੇ ਦੁਪਹਿਰ 2 ਵਜੇ ਤੱਕ ਚੱਲੇਗੀ। ਜਦਕਿ ਇਹ ਸਮਾਂ ਪਹਿਲੇ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਸੀ। ਨਵੀਂ ਸਮਾਂ-ਸਾਰਣੀ 15 ਅਕਤੂਬਰ 2019 ਤੱਕ ਲਾਗੂ ਰਹੇਗੀ।

Inder Prajapati

This news is Content Editor Inder Prajapati