ਇੱਥੋਂ ਮਿਲੇਗਾ ਤੇਰਾਂ-ਤੇਰਾਂ ’ਚ ਜ਼ਰੂਰਤ ਦਾ ਸਾਮਾਨ

12/27/2020 3:27:29 PM

ਟਾਂਡਾ ਉੜਮੁੜ(ਪਰਮਜੀਤ ਸਿੰਘ ਮੋਮੀ): ਤੇਰਾਂ-ਤੇਰਾਂ ਰੈਡੀਮੇਡ ਕੱਪੜਿਆਂ ਦੀ ਦੁਕਾਨ ਜਿਸ ’ਚ ਗਰੀਬਾਂ ਅਤੇ ਜ਼ਰੂਰਤਮੰਦਾਂ ਵਾਸਤੇ ਸਿਰਫ 13 ਰੁਪਏ ’ਚ ਵਰਤਿਆ ਹੋਇਆ ਕੋਈ ਵੀ ਰੈਡੀਮੇਡ ਕੱਪੜਾ ਮਿਲਿਆ ਕਰੇਗਾ ਦਾ ਉਦਘਾਟਨ ਡਾ.ਕੇਵਲ ਸਿੰਘ ਕੈਮੀਕਲ ਐਗਜ਼ਾਮੀਨਰ ਨੇ ਕੀਤਾ। ਸੇਵਾਦਾਰ ਦਵਿੰਦਰ ਸਿੰਘ ਸੈਣੀ ਵਲੋਂ ਕੀਤੇ ਜਾ ਰਹੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਡਾ.ਕੇਵਲ ਸਿੰਘ ਨੇ ਕਿਹਾ ਕਿ ਸਮਾਜ ਸੇਵਾ ਦਾ ਕੰਮ ਬਹੁਤ ਹੀ ਵਡਮੁੱਲਾ ਕਦਮ ਹੈ। ਜਿਸ ਦੀ ਜਿੰਨੀ ਸਿਫਤ ਕੀਤੀ ਜਾਵੇ ਉਨੀ ਘੱਟ ਹੈ।

ਉਨ੍ਹਾਂ ਅੱਗੇ ਦੱਸਦਿਆਂ ਕਿਹਾ ਕਿ ਇਸ ਕਾਰਜ ’ਚ ਜਿੱਥੇ ਵੀ ਮੇਰੀ ਲੋੜ ਪਈ ਮੈਂ ਹਰ ਸਮੇਂ ਹਾਜਰ ਹੋਵਾਂਗਾ। ਇਸ ਮੌਕੇ ਦੁਕਾਨ ਦੇ ਸੇਵਾਦਾਰ ਦਵਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਗੁਰੂ ਨਾਨਕ ਸਾਹਿਬ ਦੇ ਫਲਸਫ਼ੇ ਤੇ ਚਲਦਿਆਂ ਤੇਰਾ-ਤੇਰਾ ਤੋਲਣ ਤੇ ਦੁਕਾਨ ਦਾ ਇਹ ਨਾਂ ਰੱਖਿਆ ਗਿਆ ਹੈ ਜਿਸ ’ਚੋਂ ਕੋਈ ਵੀ ਜ਼ਰੂਰਤਮੰਦ ਇਨਸਾਨ ਸਿਰਫ 13 ਰੁਪਏ ’ਚ ਵਰਤਿਆ ਹੋਇਆ ਕੋਈ ਵੀ ਪਾਉਣ ਵਾਲਾ ਕੱਪੜਾ ਅਤੇ ਹੋਰ ਚੀਜ਼ਾਂ ਖਰੀਦ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕੋਲ 13 ਰੁਪਏ ਵੀ ਨਹੀਂ ਹੈ ਤਾਂ ਉਹ ਮੁਫ਼ਤ ’ਚ ਲਿਜਾ ਸਕਦਾ ਹੈ। ਇਸ ਮੌਕੇ ਵੱਖ-ਵੱਖ ਹੋਰ ਬੁਲਾਰਿਆਂ ਨੇ ਸਟੇਜ ਤੋਂ ਬੋਲਦਿਆਂ ਇਸ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਹਰੇਕ ਨੇ ਆਪੋ ਆਪਣੇ ਤਰੀਕੇ ਨਾਲ ਸੇਵਾ ਕੀਤੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਮਦਨ ਮੋਹਨ ਤਲਵਾੜ, ਲਖਵੀਰ ਸਿੰਘ ਖ਼ਾਲਸਾ, ਤਰਲੋਕ ਸਿੰਘ ਮੁਲਤਾਨੀ, ਐਡਵੋਕੇਟ ਪਰਵੀਰ ਚੱਢਾ, ਨਿਰਮਲ ਕੌਰ ਸਾਬਕਾ ਕੌਂਸਲਰ, ਲਖਵਿੰਦਰ ਸਿੰਘ  ਮੁਲਤਾਨੀ, ਡਾ.ਸੀਮਾ, ਕ੍ਰਿਸ਼ਨ ਕੁਮਾਰ ਬਿੱਟੂ, ਸ਼ਰਦ ਤਲਵਾੜ, ਪੰਕਜ ਵਰਮਾ, ਹਰਦੀਪ ਸਿੰਘ, ਇੰਦਰਜੀਤ ਮੁਲਤਾਨੀ, ਸੋਨੂੰ ਖੁੱਲਰ, ਹਰਜੀਤ ਸਿੱਧੂ, ਹਰਪਾਲ ਸਿੰਘ, ਗੁਰਮਿੰਦਰ ਸਿੰਘ, ਹਰਮੀਕ ਸਿੰਘ, ਸੰਦੀਪ ਸਿੰਘ, ਹਰਪ੍ਰੀਤ ਸਿੰਘ ਹੈਪੀ, ਆਕਾਸ਼ ਭੱਟੀ, ਮਨਪ੍ਰੀਤ ਸਿੰਘ ਅਤੇ ਹੋਰ ਵੀ ਵੱਖ-ਵੱਖ ਸਖ਼ਸ਼ੀਅਤਾਂ ਹਾਜ਼ਰ ਸਨ।

Aarti dhillon

This news is Content Editor Aarti dhillon