NRI ਦੀ ਕੋਠੀ 'ਚ ਚੋਰੀ ਕਰਨ ਆਏ ਚੋਰਾਂ ਦੇ ਹੱਥ ਨਾ ਲੱਗਾ ਕੁਝ ਤਾਂ ਕੰਧਾਂ 'ਤੇ ਲਿਖ ਗਏ ਮੂਰਖ, ਦੁਖ਼ੀ ਤੇ ਭਿਖਾਰੀ

08/09/2023 5:19:46 PM

ਨੰਗਲ (ਚੋਵੇਸ਼ ਲਟਾਵਾ)- ਨੰਗਲ ਦੇ ਰੇਲਵੇ ਰੋਡ 'ਤੇ ਸਥਿਤ ਇਕ ਆਲੀਸ਼ਾਨ ਕੋਠੀ 'ਚ ਚੋਰੀ ਦੀ ਘਟਨਾ ਨੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਕੋਠੀ ਦੇ ਮਾਲਕ ਅਵਿਨਾਸ਼ ਚੰਦਰ ਸੈਕਟਰੀ ਲੋਕਪਾਲ ਚੰਡੀਗੜ੍ਹ ਤੋਂ ਸੇਵਾਮੁਕਤ ਹੋਏ ਹਨ। ਉਹ ਪਿਛਲੇ ਪੰਜ ਸਾਲਾਂ ਤੋਂ ਆਪਣੀ ਕੁੜੀ ਦੇ ਘਰ ਕੈਨੇਡਾ ਗਏ ਹੋਏ ਸਨ। ਜਦੋਂ ਉਹ ਬੀਤੀ ਰਾਤ ਕੈਨੇਡਾ ਤੋਂ ਵਾਪਸ ਆਪਣੇ ਘਰ ਆਏ ਤਾਂ ਵੇਖਿਆ ਕਿ ਚੋਰਾਂ ਨੇ ਅਲਮਾਰੀ ਦੇ ਤਾਲੇ ਹੋਏ ਸਨ। ਚੋਰ ਦਰਵਾਜ਼ਿਆਂ ਦੇ ਤਾਲੇ ਤੋੜ ਕੇ ਅੰਦਰ ਵੜੇ ਅਤੇ ਸਾਰੀਆਂ ਅਲਮਾਰੀਆਂ ਵਿੱਚ ਪਈਆਂ ਚੀਜ਼ਾਂ ਨੂੰ ਧਿਆਨ ਨਾਲ ਘੋਖਿਆ। ਉਨ੍ਹਾ ਦੱਸਿਆ ਕਿ ਚੋਰਾਂ ਵੱਲੋਂ ਸੋਫ਼ਾ ਤੱਕ ਤੋੜ ਦਿੱਤਾ ਗਿਆ। 

ਇਹ ਵੀ ਪੜ੍ਹੋ-'ਪੰਜਾਬ ਬੰਦ' ਦੀ ਕਾਲ ਨੂੰ ਜਲੰਧਰ 'ਚ ਮਿਲਿਆ ਭਰਵਾਂ ਹੁੰਗਾਰਾ, ਬਾਜ਼ਾਰ ਮੁਕੰਮਲ ਤੌਰ 'ਤੇ ਬੰਦ

ਘਰ 'ਚ ਗਹਿਣੇ ਨਾ ਹੋਣ ਅਤੇ ਜ਼ਿਆਦਾਤਰ ਨਕਦੀ ਬੈਂਕ 'ਚ ਮੌਜੂਦ ਹੋਣ ਕਾਰਨ ਜ਼ਿਆਦਾ ਨੁਕਸਾਨ ਤਾਂ ਨਹੀਂ ਹੋਇਆ ਪਰ ਚੋਰ ਘਰ ਦੀ ਅਲਮਾਰੀ 'ਚ ਰੱਖੀ ਮਹਿੰਗੀ ਵਿਦੇਸ਼ੀ ਜੈਕੇਟ, ਕੱਪੜੇ ਅਤੇ ਪਰਿਵਾਰਕ ਮੈਂਬਰਾਂ ਦੇ ਜ਼ਰੂਰੀ ਦਸਤਾਵੇਜ਼ ਚੋਰੀ ਕਰਕੇ ਫ਼ਰਾਰ ਹੋ ਗਏ। ਚੋਰਾਂ ਵੱਲੋਂ ਜਾਂਦੇ ਸਮੇਂ ਕੰਧ 'ਤੇ ਮੂਰਖ, ਦੁਖੀ ਅਤੇ ਭਿਖ਼ਾਰੀ ਲਿਖਿਆ ਗਿਆ ਹੈ। ਫਿਲਹਾਲ ਇਸ ਘਟਨਾ ਦੀ ਸ਼ਿਕਾਇਤ ਪੁਲਸ ਨੂੰ ਕਰ ਦਿੱਤੀ ਗਈ ਹੈ ਅਤੇ ਸਥਾਨਕ ਪੁਲਸ ਨੇ ਵੀ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਅਮਰੀਕਾ ਦੀ ਧਰਤੀ 'ਤੇ ਬਲਾਚੌਰ ਦੇ ਨੌਜਵਾਨ ਦੀ ਮੌਤ, 25 ਜੂਨ ਨੂੰ ਛੁੱਟੀ ਕੱਟ ਕੇ ਗਿਆ ਸੀ ਵਿਦੇਸ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri