ਜਲੰਧਰ ''ਚ ਘਰ ਦੇ ਬਾਹਰੋਂ ਕਾਰ ਨੂੰ ਕਰੀਬ ਇਕ ਮਿੰਟ ''ਚ ਇੰਝ ਚੋਰੀ ਕਰਕੇ ਲੈ ਗਿਆ ਚੋਰ, CCTV''ਚ ਕੈਦ ਹੋਈ ਘਟਨਾ

03/20/2024 3:54:29 PM

ਜਲੰਧਰ (ਸੋਨੂੰ)- ਸੋਸ਼ਲ ਮੀਡੀਆ 'ਤੇ ਇਕ ਸੀ. ਸੀ. ਟੀ. ਵੀ. ਵਾਇਰਲ ਹੋ ਰਿਹਾ ਹੈ। ਜਿਸ 'ਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਕਿਵੇਂ ਇਕ ਵਿਅਕਤੀ ਆ ਕੇ ਪਹਿਲਾਂ ਕਾਰ ਦਾ ਦਰਵਾਜ਼ਾ ਖੋਲ੍ਹਦਾ ਹੈ ਅਤੇ ਫਿਰ ਪਿੱਛੇ ਧੱਕਾ ਮਾਰ ਦਿੰਦਾ ਹੈ। ਘਰ ਤੋਂ ਥੋੜ੍ਹੀ ਦੂਰੀ 'ਤੇ ਧੱਕਾ ਦੇ ਕੇ ਉਹ ਕਾਰ ਸਟਾਰਟ ਕਰਦਾ ਹੈ ਅਤੇ ਉਥੋਂ ਭੱਜ ਜਾਂਦਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਫਗਵਾੜਾ ਦੇ ਖੋਥੜਾ ਰੋਡ 'ਤੇ ਵਾਪਰੀ। ਜਿੱਥੇ ਚੋਰ ਕਰੀਬ ਇਕ ਮਿੰਟ ਦੇ ਸਮੇਂ ਵਿੱਚ ਕਾਰ ਚੋਰੀ ਕਰਕੇ ਲੈ ਗਏ। ਕਾਰ ਦੇ ਮਾਲਕ ਨੇ ਪੁਲਸ ਨੂੰ ਦੱਸਿਆ ਕਿ ਜਦੋਂ ਉਹ ਸਵੇਰੇ ਉੱਠ ਕੇ ਰੋਜ਼ਾਨਾ ਦੀ ਤਰ੍ਹਾਂ ਘਰੋਂ ਬਾਹਰ ਨਿਕਲੇ ਤਾਂ ਵੇਖਿਆ ਕਿ ਘਰ ਦੇ ਬਾਹਰ ਖੜ੍ਹੀ ਕਾਰ ਆਪਣੀ ਜਗ੍ਹਾ ਤੋਂ ਗਾਇਬ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਵੇਖਿਆ ਚੋਰ ਸਵੇਰੇ ਉਸ ਦੀ ਕਾਰ ਚੋਰੀ ਕਰਦੇ ਹੋਏ ਫਰਾਰ ਹੋ ਗਏ। ਫਿਲਹਾਲ ਪੁਲਸ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: ਪਿਛਲੀਆਂ 3 ਲੋਕ ਸਭਾ ਚੋਣਾਂ ਦੌਰਾਨ 15,333 ਪੋਸਟਲ ਵੋਟਾਂ ਹੋਈਆਂ ਰੱਦ, ਕਈ ਕਾਰਨ ਆਏ ਸਾਹਮਣੇ

ਇਹ ਵੀ ਪੜ੍ਹੋ: ਜਲੰਧਰ 'ਚ ਪਤੀ ਨੇ ਘਰ 'ਚੋਂ ਬੁਆਏਫਰੈਂਡ ਨਾਲ ਰੰਗੇ ਹੱਥੀਂ ਫੜੀ ਪਤਨੀ, ਫਿਰ ਜੋ ਹੋਇਆ ਸੁਣ ਨਹੀਂ ਹੋਵੇਗਾ ਯਕੀਨ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

shivani attri

This news is Content Editor shivani attri