ਕਮਿਸ਼ਨਰੇਟ ਜਲੰਧਰ ’ਚ ਹੁਣ ਇਕ ਵੀ ਡੀ. ਸੀ. ਪੀ. ਨਹੀਂ, ਕਦੇ ਹੁੰਦੇ ਸਨ 5-5, ਆਸਾਮੀ ਖ਼ਾਲੀ

03/25/2024 12:00:59 PM

ਜਲੰਧਰ (ਮਹੇਸ਼)- ਕਮਿਸ਼ਨਰੇਟ ਜਲੰਧਰ ’ਚ ਹੁਣ ਇਕ ਵੀ ਡੀ. ਸੀ. ਪੀ. ਨਹੀਂ ਰੱਖਿਆ ਗਿਆ ਹੈ, ਜਦਕਿ ਕਿਸੇ ਸਮੇਂ 5-5 ਡੀ. ਸੀ. ਪੀ. ਹੋਇਆ ਕਰਦੇ ਸਨ। ਆਈ. ਪੀ. ਐੱਸ. ਅਧਿਕਾਰੀ ਡਾ. ਅੰਕੁਰ ਗੁਪਤਾ ਦੀ ਜਲੰਧਰ ਦੇ ਜ਼ਿਲ੍ਹਾ ਪੁਲਸ ਮੁਖੀ ਦਿਹਾਤੀ (ਐੱਸ. ਐੱਸ. ਪੀ. ਦਿਹਾਤੀ) ਵਜੋਂ ਨਿਯੁਕਤੀ ਤੋਂ ਬਾਅਦ ਕਮਿਸ਼ਨਰੇਟ ਜਲੰਧਰ ’ਚ ਲਾਅ ਐਂਡ ਆਰਡਰ, ਹੈੱਡ ਕੁਆਰਟਰ ਅਤੇ ਇਨਵੈਸਟੀਗੇਸ਼ਨ ਦੇ ਡੀ. ਸੀ. ਪੀ. ਦਾ ਅਹੁਦਾ ਵੀ ਖ਼ਾਲੀ ਹੋ ਗਿਆ ਹੈ, ਕਿਉਂਕਿ ਡਾ. ਅੰਕੁਰ ਗੁਪਤਾ ਐੱਸ. ਐੱਸ. ਪੀ. ਬਣਨ ਤੋਂ ਪਹਿਲਾਂ ਡੀ. ਸੀ. ਪੀ. ਹੁੰਦੇ ਸਨ, ਜਦਕਿ ਇਕ ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਜਲੰਧਰ ਕਮਿਸ਼ਨਰੇਟ ’ਚ 5 ਡੀ. ਸੀ. ਪੀ. ਸਨ।

ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ 'ਚ ਹੋਲੇ-ਮਹੱਲੇ ਦੀਆਂ ਲੱਗੀਆਂ ਰੌਣਕਾਂ, ਲੱਖਾਂ ਦੀ ਗਿਣਤੀ 'ਚ ਸੰਗਤ ਹੋ ਰਹੀ ਨਤਮਸਤਕ

ਆਈ. ਪੀ. ਐੱਸ. ਵਤਸਲਾ ਗੁਪਤਾ ਹੈੱਡਕੁਆਰਟਰ, ਹਰਵਿੰਦਰ ਸਿੰਘ ਵਿਰਕ ਇਨਵੈਸਟੀਗੇਸ਼ਨ, ਜਗਮੋਹਨ ਸਿੰਘ ਸਿਟੀ, ਨਰੇਸ਼ ਡੋਗਰਾ ਟਰੈਫਿਕ ਐਂਡ ਸਕਿਓਰਿਟੀ ਤੇ ਅੰਕੁਰ ਗੁਪਤਾ ਡੀ. ਸੀ. ਪੀ. ਲਾਅ ਐਂਡ ਆਰਡਰ ਸਨ। ਕੁਝ ਸਮਾਂ ਪਹਿਲਾਂ ਵਤਸਲਾ ਗੁਪਤਾ, ਜਗਮੋਹਨ ਸਿੰਘ, ਹਰਵਿੰਦਰ ਸਿੰਘ ਵਿਰਕ ਦਾ ਤਬਾਦਲਾ ਕਰ ਦਿੱਤਾ ਗਿਆ ਸੀ ਤੇ ਨਰੇਸ਼ ਡੋਗਰਾ ਦਾ ਵੀ ਵਿਧਾਇਕ ਰਮਨ ਅਰੋੜਾ ਨਾਲ ਕਿਸੇ ਗੱਲ ਨੂੰ ਲੈ ਕੇ ਹੋਏ ਵਿਵਾਦ ਕਾਰਨ ਤਬਾਦਲਾ ਕਰ ਦਿੱਤਾ ਗਿਆ ਸੀ। ਇਨ੍ਹਾਂ ਚਾਰਾਂ ਦੀ ਜਲੰਧਰ ਤੋਂ ਕਿਸੇ ਹੋਰ ਥਾਂ ਬਦਲੀ ਕਰ ਦਿੱਤੀ ਗਈ ਸੀ ਪਰ ਜਲੰਧਰ ’ਚ ਡੀ.ਸੀ.ਪੀ. ਦੀ ਅਸਾਮੀ ਖਾਲੀ ਰਹੀ। ਸਰਕਾਰ ਵੱਲੋਂ ਅਸਾਮੀਆਂ ਨਹੀਂ ਭਰੀਆਂ ਗਈਆਂ।

ਕੋਈ ਨਵੀਂ ਨਿਯੁਕਤੀ ਨਾ ਹੋਣ ਕਾਰਨ ਡਾ. ਅੰਕੁਰ ਗੁਪਤਾ ਲੰਬੇ ਸਮੇਂ ਤੋਂ ਲਾਅ ਐਂਡ ਆਰਡਰ ਦੇ ਨਾਲ-ਨਾਲ ਇਨਵੈਸਟੀਗੇਸ਼ਨ ਤੇ ਹੈੱਡਕੁਆਰਟਰ ਦੇ ਡੀ. ਸੀ. ਪੀ. ਦਾ ਕੰਮ ਵੀ ਦੇਖ ਰਹੇ ਸਨ। ਅੰਕੁਰ ਗੁਪਤਾ ਨੂੰ ਚੋਣ ਕਮਿਸ਼ਨ ਦੇ ਹੁਕਮਾਂ ’ਤੇ ਆਈ. ਪੀ. ਐੱਸ. ਹੋਣ ਕਾਰਨ ਜ਼ਿਲਾ ਦਿਹਾਤੀ ਪੁਲਸ ਦੀ ਕਮਾਂਡ ਸੌਂਪੀ ਗਈ ਪਰ ਉਨ੍ਹਾਂ ਦੀ ਥਾਂ ’ਤੇ ਕੋਈ ਨਵਾਂ ਡੀ.ਸੀ.ਪੀ. ਨਿਯੁਕਤ ਨਹੀਂ ਕੀਤਾ ਗਿਆ ਜਦਕਿ ਇਸ ਨਾਲ ਕਮਿਸ਼ਨਰੇਟ ਪੁਲਸ ਦਾ ਕੰਮ ਕਾਫੀ ਪ੍ਰਭਾਵਿਤ ਹੋ ਸਕਦਾ ਹੈ, ਕਿਉਂਕਿ ਲੋਕ ਸਭਾ ਚੋਣਾਂ ਲਈ ਲਾਗੂ ਚੋਣ ਜ਼ਾਬਤੇ ਕਾਰਨ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਜ਼ਿੰਮੇਵਾਰੀਆਂ ਪਹਿਲਾਂ ਨਾਲੋਂ ਵਧ ਗਈਆਂ ਹਨ।

ਇਹ ਵੀ ਪੜ੍ਹੋ: ਜਲੰਧਰ 'ਚ ਕਾਮੇਡੀਅਨ ਸੰਦੀਪ ਉਰਫ਼ ਪਤੀਲਾ ਦੇ ਘਰ ਚੋਰਾਂ ਨੇ ਕੀਤਾ ਹੱਥ ਸਾਫ਼, ਘਟਨਾ CCTV 'ਚ ਕੈਦ

ਇਸ ਵੇਲੇ ਕਮਿਸ਼ਨਰੇਟ ਪੁਲਸ ’ਚ ਉੱਚ ਪੁਲਸ ਅਧਿਕਾਰੀਆਂ ’ਚੋਂ ਸਿਰਫ਼ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨਾਲ ਜੁਆਇੰਟ ਕਮਿਸ਼ਨਰ ਵਜੋਂ ਪੀ. ਪੀ. ਐੱਸ. ਅਧਿਕਾਰੀ ਸੰਦੀਪ ਸ਼ਰਮਾ ਹੀ ਸੇਵਾਵਾਂ ਦੇ ਰਹੇ ਹਨ। ਇਸ ਤੋਂ ਇਲਾਵਾ ਏ. ਡੀ. ਸੀ. ਪੀ. ਸਿਟੀ-2 ਦੀ ਕਮਾਂਡ ਆਈ. ਪੀ. ਐੱਸ. ਅਧਿਕਾਰੀ ਆਦਿਤਿਆ ਦੇਖ ਰਹੇ ਹਨ ਤੇ ਏ.ਡੀ.ਸੀ.ਪੀ. ਜਾਂਚ ਦੀ ਕਮਾਂਡ ਆਈ. ਪੀ. ਐੱਸ. ਆਦਿਤਿਆ ਵਾਰੀਅਰ ਕੋਲ ਹੈ। ਹੁਣ ਦੇਖਣਾ ਇਹ ਹੈ ਕਿ ਆਉਣ ਵਾਲੇ ਦਿਨਾਂ ’ਚ ਜਲੰਧਰ ਕਮਿਸ਼ਨਰੇਟ ’ਚ ਨਵਾਂ ਡੀ. ਸੀ. ਪੀ. ਲਾਇਆ ਜਾਂਦਾ ਹੈ ਜਾਂ ਸੀ. ਪੀ. ਜਲੰਧਰ ਨੂੰ ਚੋਣਾਂ ਤੱਕ ਇਸੇ ਤਰ੍ਹਾਂ ਹੀ ਚਲਾਉਣਾ ਪਵੇਗਾ।

ਇਹ ਵੀ ਪੜ੍ਹੋ: ਗੁਜਰਾਤ 'ਚ ਪੰਜਾਬ ਦੇ ਨੌਜਵਾਨਾਂ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, ਨਹਿਰ 'ਚ ਪਲਟੀ ਕੰਬਾਇਨ, 3 ਦੀ ਮੌਤ

 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

shivani attri

This news is Content Editor shivani attri