ਮੰਗਾਂ ਨੂੰ ਲੈ ਕੇ ਪੈਨਸ਼ਨਰਾਂ ਵੱਲੋਂ ਰੋਸ ਧਰਨਾ

11/13/2018 3:23:52 AM

 ਰੂਪਨਗਰ,   (ਕੈਲਾਸ਼)-  ਪੰਜਾਬ ਪਾਵਰ ਕਾਰਪੋਰੇਸ਼ਨ ਲਿਮ. ਦੀ ਪੈਨਸ਼ਨਰ ਅਸੈਸੋਸੀਏਸ਼ਨ ਵਲੋਂ ਡਵੀਜ਼ਨ ਰੂਪਨਗਰ ਵਲੋਂ ਮੁਰਲੀ ਮਨੋਹਰ ਪ੍ਰਧਾਨ ਦੀ ਪ੍ਰਧਾਨਗੀ ’ਚ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਮੂਹ ਬੁਲਾਰਿਆਂ ਨੇ ਪਾਵਰਕਾਮ ਤੇ ਸਰਕਾਰ ਦੇ ਖਿਲਾਫ ਰੋਸ ਪ੍ਰਗਟਾਉਂਦੇ ਕਿਹਾ ਕਿ ਪਾਵਰਕਾਮ ਦੇ ਪੈਨਸ਼ਨਰਾਂ ਦੀਆਂ ਮੰਗਾਂ ਮੁਸ਼ਕਲਾਂ ਪ੍ਰਤੀ ਧਿਆਨ ਨਹੀ ਦਿੱਤਾ ਜਾ ਰਿਹਾ। ਜਦੋ ਕਿ ਪੈਨਸ਼ਨਰਾਂ ਦੀਆਂ ਮੰਗਾਂ ਪੈਨਸ਼ਨਰਾਂ ਨੂੰ ਬਿਜਲੀ ਯੂਨਿਟਾਂ ’ਚ ਰਿਆਇਤ ਦੇਣਾ, ਕੈਸ਼ਲੈਸ ਮੈਡੀਕਲ ਭੱਤਾ, ਡੇ.ਈ. ਦੀਆਂ ਕਿਸ਼ਤਾਂ ਦੇਣਾ, 22 ਮਹੀਨੇ ਦਾ ਡੀ.ਏ. ਦਾ ਏਰੀਅਰ, ਪੇਅ ਕਮਿਸ਼ਨ ਲਾਗੂ ਕਰਨਾ, 23 ਸਾਲਾ ਪ੍ਰਮੋਸ਼ਨ ਸਕੇਲ ਦੇਣਾ ਆਦਿ ਮੰਗਾਂ ਹਨ। 
ਜਿਸਦੇ ਸਬੰਧ ’ਚ ਐਸੋਸੀਏਸ਼ਨ ਵਲੋਂ ਸਰਕਾਰ ਨੂੰ ਮੰਗ ਪੱਤਰ ਵੀ ਭੇਜੇ ਜਾਣਗੇ। ਉਨ੍ਹਾਂ ਕਿਹਾ ਕਿ ਉਕਤ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ। ਇਸ  ਸਮੇਂ  ਕ੍ਰਿਸ਼ਨ ਡੋਗਰਾ, ਰਣਜੀਤ ਸਿੰਘ, ਕੇਸਰ ਸਿੰਘ, ਕਰਨੈਲ ਸਿੰਘ, ਮਹਿੰਦਰ ਸਿੰਘ, ਛੋਟੂ ਰਾਮ, ਕੁਲਦੀਪ ਸਿੰਘ, ਵਰਿਆਮ ਸਿੰਘ, ਦਰਸ਼ਨ ਸਿੰਘ, ਦਵਿੰਦਰ ਸਿੰਘ ਆਦਿ  ਹਾਜ਼ਰ  ਸਨ।