ਮਿਊਂਸੀਪਲ ਪੈਨਸ਼ਨਰਜ਼ ਐਸੋਸੀਏਸ਼ਨ ਨੇ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ

11/13/2018 3:00:36 AM

ਟਾਂਡਾ ਉਡ਼ਮੁਡ਼,  (ਗੁਪਤਾ, ਪੱਪੂ)-  ਮਿਊਂਸੀਪਲ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਲੰਬੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਮੰਗਾਂ ਪ੍ਰਵਾਨ ਨਾ ਹੋਣ ’ਤੇ ਅੱਜ ਸ਼ਿਮਲਾ ਪਹਾਡ਼ੀ ਉਡ਼ਮੁਡ਼ ਵਿਖੇ ਐਸੋਸੀਏਸ਼ਨ ਪ੍ਰਧਾਨ ਸ਼ਿੰਗਾਰਾ ਸਿੰਘ ਦੀ ਅਗਵਾਈ ’ਚ ਰੋਸ ਪ੍ਰਦਰਸ਼ਨ ਕਰਦੇ ਹੋਏ ਸਮੂਹ ਮੈਂਬਰਾਂ ਨੇ ਕੈਪਟਨ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮੈਂਬਰਾਂ ਦੇ ਇੱਕਠ ਨੂੰ ਸੰਬੋਧਨ ਕਰਦੇ ਪ੍ਰਧਾਨ ਸ਼ਿੰਗਾਰਾ ਸਿੰਘ ਨੇ ਕਿਹਾ ਕਿ ਪੈਨਸ਼ਨਰਜ਼ਾਂ ਦੀਆਂ ਮੰਗਾਂ ਪ੍ਰਵਾਨ ਨਾ ਕਰਦੇ ਸਰਕਾਰ ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਠੰਡੇ ਕਰਨ ’ਤੇ ਉੱਤਰੀ ਹੋਈ ਹੈ ਜਦਕਿ ਮੰਤਰੀਆਂ ਤੇ ਵਿਧਾਇਕਾਂ ਨੂੰ ਨਵੀਆਂ ਗੱਡੀਆਂ ਦੇ ਕੇ ਦੀਵਾਲੀ ਦੀ ਵਧਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰੀ ਖ਼ਜਾਨਾ ਖਾਲੀ ਹੋਣ ਦਾ ਢਿੰਡੋਰਾ ਪਿੱਟਦੇ ਹੋਏ ਐਸੋਸੀਏਸ਼ਨ ਪਿਛਲੇ 22 ਮਹੀਨੀਆਂ ਦਾ ਡੀ.ਏ. ਦਾ ਬਕਾਇਆ ਨਹੀਂ ਦਿੱਤਾ ਜਾ ਰਿਹਾ ਜਦਕਿ ਦੂਜੇ ਪਾਸੇ ਵਿਧਾਇਕਾਂ ਤੇ ਮੰਤਰੀਆਂ ਦੇ ਭੱਤੇ ਚੁੱਪ-ਚਾਪ  ਵਧਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਤੋਂ ਕਾਫ਼ੀ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਦਾ ਬਕਾਇਆ 22 ਮਹੀਨੀਆਂ ਦਾ ਡੀ.ਏ. ਦਿੱਤਾ ਜਾਵੇ, ਜਨਵਰੀ 2017 ਤੋਂ ਅੱਜ ਤੱਕ ਸਾਰਾ ਬਕਾਇਆ ਦਿੱਤਾ ਜਾਵੇ, ਮੈਡੀਕਲ ਭੱਤਾ 2500 ਰੁਪਏ ਕਰਨਾ, ਪੇ-ਕਮਿਸ਼ਨ ਦੀ ਰਿਪੋਰਟ ਜਲਦ ਲਾਗੂ ਕਰਨਾ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕੈਂਪ ਸਰਕਾਰ ਨੇ ਸਾਡੀਆਂ ਜਾÎਇਜ਼ ਮੰਗਾਂ ਜਲਦ ਪ੍ਰਵਾਨ ਨਾ ਕੀਤੀਆਂ ਤਾਂ ਆਉਂਦਿਆਂ 2019 ਦੀਆਂ ਲੋਕ ਸਭਾ ਚੋਣਾਂ ’ਚ ਸਰਕਾਰ ਨੂੰ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ। ਇਸ ਮੌਕੇ ਰਤਨ ਸਿੰਘ, ਐੱਨ.ਪੀ. ਸਿੰਘ, ਸੋਮਨਾਥ, ਧਰਮ ਚੰਦ, ਗੁਰਦਿਆਲ ਸਿੰਘ, ਨਿਰੰਜਣ ਸਿੰਘ, ਸੋਹਣ ਲਾਲ, ਅੱਛਰ ਰਾਮ, ਸੁਖਦੇਵ ਸਿੰਘ, ਚਿਮਨ ਲਾਲ, ਸੁਦਰਸ਼ਨ ਕੁਮਾਰ, ਸਦਾ ਨੰਦ, ਬੂਆ ਸਿੰਘ, ਗੁਰਦਿਆਲ ਸਿੰਘ, ਸ੍ਰੀਮਤੀ ਸ਼ਾਤੀ, ਰਾਜ ਰਾਣੀ, ਮਾਇਆ, ਦੀਪੋ, ਕਮਲਾ, ਕੇਵਲ ਕ੍ਰਿਸ਼ਨ, ਦੇਵ ਰਾਜ ਆਦਿ ਹਾਜ਼ਰ ਸਨ।