ਗੈਂਗਸਟਰਾਂ ਨੂੰ ਹਥਿਅਾਰ ਸਪਲਾਈ ਕਰਨ ਵਾਲਾ ਯੂ. ਪੀ. ਦਾ ਅਹਿਮਦ ਕਾਬੂ

01/24/2019 4:22:11 AM

ਜਲੰਧਰ, (ਕਮਲੇਸ਼)– ਰੂਰਲ ਪੁਲਸ  ਸੀ. ਅਾਈ. ਏ. ਸਟਾਫ -2 ਨੇ ਪੰਜਾਬ ਦੇ  ਗੈਂਗਸਟਰਾਂ ਨੂੰ ਹਥਿਅਾਰ ਸਪਲਾਈ ਕਰਨ ਵਾਲੇ ਇਕ ਦੋਸ਼ੀ ਨੂੰ ਹਥਿਅਾਰਾਂ ਸਣੇ ਗ੍ਰਿਫਤਾਰ  ਕੀਤਾ ਹੈ। ਅੈੱਸ. ਅੈੱਸ. ਪੀ. ਨਵਜੋਤ ਸਿੰਘ ਮਾਨ ਨੇ ਦੱਸਿਅਾ ਕਿ ਸੀ. ਅਾਈ. ਏ. ਸਟਾਫ-2  ਦੇ ਮੁਖੀ ਨੇ ਕੰਗਣੀਵਾਲ ਫਲਾਈਓਵਰ ਨੇਡ਼ੇ ਨਾਕੇਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਕ  ਸ਼ੱਕੀ ਨੂੰ ਚੈਕਿੰਗ ਲਈ ਰੋਕਿਅਾ ਤੇ ਉਸ ਕੋਲੋਂ 4 ਪਿਸਤੌਲ ਤੇ 7 ਜ਼ਿੰਦਾ ਕਾਰਤੂਸ ਬਰਾਮਦ  ਹੋਏ। ਦੋਸ਼ੀ ਦੀ ਪਛਾਣ ਇਸਰਾਰ ਅਹਿਮਦ ਪੁੱਤਰ ਨਾਇਸੋਲੀ ਵਾਸੀ ਉਮਰੀ ਜ਼ਿਲਾ ਬਿਜਨੌਰ  (ਉੱਤਰ ਪ੍ਰਦੇਸ਼) ਵਜੋਂ ਹੋਈ। ਦੋਸ਼ੀ ਖਿਲਾਫ ਥਾਣਾ ਪਤਾਰਾ ’ਚ ਕੇਸ ਦਰਜ ਕਰ ਲਿਅਾ ਗਿਅਾ  ਹੈ। 
ਮਾਹਲ ਨੇ ਦੱਸਿਅਾ ਕਿ ਬੀਤੇ ਦਿਨੀਂ ਹਥਿਅਾਰਾਂ ਨਾਲ ਕਾਬੂ ਕੀਤੇ ਗਏ ਗੈਂਗਸਟਰ  ਨੂੰ ਵੀ ਅਹਿਮਦ ਨੇ ਹਥਿਅਾਰ ਸਪਲਾਈ ਕੀਤੇ ਸਨ। ਗੈਂਗਸਟਰਾਂ ਕੋਲੋਂ  1  ਪਿਸਤੌਲ  ਤੇ  63  ਜ਼ਿੰਦਾ ਬਰਾਮਦ ਹੋਏ ਸਨ ਤੇ  ਉਕਤ ਮਾਮਲੇ ’ਚ ਇਸਰਾਰ ਅਹਿਮਦ ਨੂੰ ਵੀ ਨਾਮਜ਼ਦ ਕੀਤਾ ਗਿਅਾ ਸੀ। ਪੁਲਸ ਨੇ ਗੈਂਗਸਟਰਾਂ  ਤੋਂ ਪੁੱਛਗਿੱਛ ਦੌਰਾਨ ਕਾਫੀ ਜਾਣਕਾਰੀ ਹਾਸਲ ਕੀਤੀ, ਜਿਸ ਤੋਂ ਬਾਅਦ ਹੀ ਅਹਿਮਦ ਨੂੰ  ਫਡ਼ਿਅਾ ਜਾ ਸਕਿਅਾ। ਪੁਲਸ ਨੇ ਦੋਸ਼ੀ ਦਾ ਰਿਮਾਂਡ ਹਾਸਲ ਕਰ ਲਿਅਾ ਹੈ।
ਇਹ  ਇਸ ਸਾਲ ਦਾ ਦੂਜਾ ਮਾਮਲਾ ਹੈ, ਜਦ ਪੁਲਸ ਨੇ ਨਾਜਾਇਜ਼ ਹਥਿਅਾਰਾਂ ਨਾਲ ਦੋਸ਼ੀ ਨੂੰ ਕਾਬੂ  ਕੀਤਾ ਹੈ ਤੇ ਹਥਿਅਾਰਾਂ ਦੀ ਸਪਲਾਈ ਉੱਤਰ ਪ੍ਰਦੇਸ਼ ਤੋਂ ਅਾ ਰਹੀ ਹੈ। ਇਹ ਇਸ ਗੱਲ ਵੱਲ  ਵੀ ਇਸ਼ਾਰਾ ਕਰ ਰਹੀ ਹੈ ਕਿ ਕਿਤੇ ਗੈਂਗਸਟਰ ਕਿਸੇ ਦੇ ਇਸ਼ਾਰੇ ’ਤੇ ਹਥਿਅਾਰਾਂ ਦਾ ਜ਼ਖੀਰਾ  ਇਕੱਠਾ ਕਰਨ ਦੀ ਫਿਰਾਕ ’ਚ ਤਾਂ ਨਹੀਂ ਹਨ। ਅੈੱਸ. ਅੈੱਸ. ਪੀ. ਨੇ ਕਿਹਾ ਕਿ ਦੋਸ਼ੀ ਇਸਰਾਰ  ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਇਹ ਪਤਾ ਲਾਇਅਾ ਜਾਵੇਗਾ ਕਿ ਹਥਿਅਾਰ ਕਿਸ  ਨੂੰ ਡਲਿਵਰ ਕੀਤੇ ਜਾਣੇ ਸਨ। 
ਗੈਂਗਸਟਰਾਂ ਦਾ ਸ਼ਾਮਲੀ ਕੁਨੈਕਸ਼ਨ : ਬੀਤੇ  ਦਿਨੀਂ ਕਾਬੂ 5 ਗੈਂਗਸਟਰਾਂ ਤੋਂ ਪੁਲਸ ਨੂੰ ਪੁੱਛਗਿੱਛ ਦੌਰਾਨ ਪਤਾ ਲੱਗਾ ਸੀ ਕਿ  ਉਨ੍ਹਾਂ ਨੇ ਹਥਿਅਾਰਾਂ ਦੀ ਖਰੀਦ ਉੱਤਰ ਪ੍ਰਦੇਸ਼ ਦੇ ਜ਼ਿਲਾ ਸ਼ਾਮਲੀ ਤੋਂ ਕੀਤੀ ਸੀ।  ਹਥਿਅਾਰ ਸਪਲਾਇਰ ਇਸਰਾਰ  ਤੋਂ 4 ਪਿਸਤੌਲ ਫਡ਼ੇ ਜਾਣ ਤੋਂ ਬਾਅਦ ਇਹ ਸ਼ੱਕ ਹੁੰਦਾ ਹੈ  ਕਿ ਪੰਜਾਬ ਦੇ ਗੈਂਗਸਟਰਾਂ ਦਾ ਸ਼ਾਮਲੀ ਨਾਲ ਕੁਨੈਕਸ਼ਨ ਜੁਡ਼ ਚੁੱਕਾ ਹੈ ਤੇ ਵਾਰਦਾਤਾਂ  ਨੂੰ ਅੰਜਾਮ ਦੇਣ ਲਈ ਸ਼ਾਮਲੀ ਤੋਂ ਹਥਿਅਾਰਾਂ ਦੀ ਖਰੀਦ ਕੀਤੀ ਜਾ ਰਹੀ ਹੈ।