ਵਰਿਆਣਾ ਵਿਖੇ 2 ਕੁੜੀਆਂ ਨੇ ਪਾਵਰਕਾਮ ਜੇ. ਈ. ਤੇ ਉਸ ਦੇ ਸਹਾਇਕ ’ਤੇ ਲਾਏ ਛੇੜਖਾਨੀ ਦੇ ਦੋਸ਼

07/19/2023 1:38:56 PM

ਜਲੰਧਰ (ਮਾਹੀ)- ਜਲੰਧਰ ਦਿਹਾਤੀ ਦੇ ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਵਰਿਆਣਾ ਵਿਖੇ 2 ਕੁੜੀਆਂ ਨਾਲ ਛੇੜਛਾੜ ਦੇ ਦੋਸ਼ ਲਾ ਕੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਪਾਵਰਕਾਮ ’ਚ ਤਾਇਨਾਤ ਜੇ. ਈ. ਦੀ ਕਾਰ ਨੂੰ ਘੇਰਾ ਪਾ ਕੇ ਕਾਬੂ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਸਬੰਧੀ ਕੁੜੀਆਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਇਲਾਕੇ ਦਾ ਪਾਵਰਕਾਮ ਦਾ ਜੇ. ਈ. ਅਤੇ ਉਸ ਦਾ ਸਹਾਇਕ ਉਨ੍ਹਾਂ ਦੀਆਂ ਕੁੜੀਆਂ ਨੂੰ ਹਰ ਰੋਜ਼ ਉਸ ਵੇਲੇ ਛੇੜਛਾੜ ਕਰਦਾ ਸੀ ਜਦੋਂ ਉਹ ਦੋਵੇਂ ਕੁੜੀਆਂ ਦੇਰ ਸ਼ਾਮ ਆਪਣੇ ਬਿਊਟੀ ਪਾਰਲਰ ਦੀ ਦੁਕਾਨ ਤੋਂ ਘਰ ਵਾਪਸ ਆਉਂਦੀਆਂ ਸਨ।

ਇਹ ਵੀ ਪੜ੍ਹੋ- ਹੜ੍ਹਾਂ ਵਿਚਾਲੇ ਪੌਂਗ ਡੈਮ ਤੋਂ ਛੱਡਿਆ 31 ਹਜ਼ਾਰ ਕਿਊਸਿਕ ਪਾਣੀ, ਇਨ੍ਹਾਂ ਪਿੰਡਾਂ ਲਈ ਮੰਡਰਾ ਰਿਹਾ ਵੱਡਾ ਖ਼ਤਰਾ

ਪਾਵਰਕਾਮ ਦੇ ਜੇ. ਈ. ਦੀਆਂ ਇਨ੍ਹਾਂ ਮਾੜੀਆਂ ਹਰਕਤਾਂ ਤੋਂ ਪ੍ਰੋਸ਼ਾਨ ਹੋ ਕੇ ਜਦ ਉਨ੍ਹਾਂ ਦੀਆਂ ਕੁੜੀਆਂ ਨੇ ਉਨ੍ਹਾਂ ਨੂੰ ਦੱਸਿਆ ਤਾਂ ਉਨ੍ਹਾਂ ਵੱਲੋਂ ਰੋਜ਼ਾਨਾ ਹੀ ਜੇ. ਈ. ਦੀ ਤਾੜ ਰੱਖੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਜਦ ਉਹ ਅੱਜ ਦੇਰ ਸ਼ਾਮ ਵਾਪਸ ਪਰਤ ਰਹੀਆਂ ਸਨ ਤਾਂ ਜੇ. ਈ. ਨੇ ਆਪਣੇ ਮਹਿਕਮੇ ਦੇ ਸਹਾਇਕ ਕਾਰ ਚਾਲਕ ਨੂੰ ਕਾਰ ਰੋਕਣ ਲਈ ਕਿਹਾ ਅਤੇ ਕੁੜੀਆਂ ਨਾਲ ਛੇੜਛਾੜ ਕਰਦਿਆਂ ਉਨਾਂ ਨੂੰ ਕਾਰ ’ਚ ਬੈਠਣ ਦੇ ਇਸ਼ਾਰੇ ਕੀਤੇ ਤਾਂ ਪਹਿਲਾਂ ਹੀ ਉਨ੍ਹਾਂ ਵੱਲੋਂ ਕਾਰ ਦਾ ਪਿੱਛਾ ਕਰਦਿਆਂ ਪਿੰਡ ਵਾਸੀਆਂ ਨੂੰ ਇਕੱਠੇ ਕਰ ਕੇ ਉਸ ਨੂੰ ਕਾਬੂ ਕਰ ਲਿਆ ਅਤੇ ਪਿੰਡ ਵਾਸੀਆਂ ਨੇ ਜੇ. ਈ. ਦੀ ਛਿੱਤਰ ਪਰੇਡ ਕੀਤੀ। ਪਿੰਡ ਵਾਸੀਆਂ ਨੇ ਜੇ. ਈ. ਅਤੇ ਉਸ ਦੇ ਸਹਾਇਕ ਨੂੰ ਕਾਬੂ ਕੀਤਾ ਅਤੇ ਇਸ ਸਬੰਧੀ ਥਾਣਾ ਪੁਲਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਸਬ-ਇੰਸ. ਮੇਜਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਇਸ ਦੋਰਾਨ ਜੇ. ਈ. ਅਤੇ ਉਸ ਦੇ ਸਹਾਇਕ ਨੇ ਮੁਆਫ਼ੀ ਮੰਗ ਕੇ ਆਪਣੀ ਜਾਨ ਛੁਡਾਈ। ਕੁੜੀਆਂ ਦੇ ਵਾਰਸਾਂ ਵੱਲੋਂ ਕੋਈ ਵੀ ਪੁਲਸ ਕਾਰਵਾਈ ਨਹੀਂ ਕਰਵਾਈ ਗਈ।

ਮੈਂ ਕੋਈ ਛੇੜਛਾੜ ਨਹੀਂ ਕੀਤੀ, ਸਾਰੇ ਦੋਸ਼ ਬੇ-ਬੁਨਿਆਦ ਹਨ: ਜੇ. ਈ.
ਇਸ ਸਬੰਧੀ ਜਦੋਂ ਪਾਵਰਕਾਮ ਦੇ ਜੇ. ਈ. ਨਾਲ ਗੱਲ ਕੀਤੀ ਤਾਂ ਉਸ ਦਾ ਕਹਿਣਾ ਹੈ ਕਿ ਉਸ ਵੱਲੋਂ ਕੁੜੀਆਂ ਨਾਲ ਕੋਈ ਵੀ ਛੇੜਛਾੜ ਨਹੀਂ ਕੀਤੀ। ਸਗੋ ਰੋਜ਼ਾਨਾ ਵਾਂਗ ਪਿੰਡ ’ਚ ਉਸ ਦੀ ਡਿਊਟੀ ਹੋਣ ਕਰਕੇ ਉਹ ਪਿੰਡ ’ਚ ਡਿਊਟੀ ਨਿਭਾਉਣ ਆਉਂਦਾ ਹੈ। ਉਸ ਦੀ ਇਹ ਗਲਤੀ ਜ਼ਰੂਰ ਹੈ ਕਿ ਉਹ ਨਸ਼ਾ ਕਰਕੇ ਆਪਣੀ ਡਿਊਟੀ ਕਰ ਰਿਹਾ ਹੈ ਪਰ ਪਿੰਡ ਵਾਸੀਆਂ ਵੱਲੋਂ ਉਸ ’ਤੇ ਝੂਠੇ ਦੋਸ਼ ਲਾਏ ਗਏ ਹਨ। ਇਸ ਦੇ ਨਾਲ ਹੀ ਉਸ ਦੇ ਸਹਾਇਕ ਨੌਜਵਾਨ ਦੀ ਛਿੱਤਰ-ਪਰੇਡ ਹੋਣ ’ਤੇ ਉਸ ਨੇ ਦੱਸਿਆ ਕਿ ਉਹ ਜੇ. ਈ. ਦੀ ਕਾਰ ਚਲਾ ਕੇ ਉਸ ਨੂੰ ਪਿੰਡ ’ਚ ਲਿਆਂਉਦਾ ਹੈ ਅਤੇ ਕੁੜੀਆਂ ਨੂੰ ਵੇਖ ਕੇ ਉਹ ਜਿੱਥੇ ਉਸ ਨੂੰ ਕਾਰ ਰੋਕਣ ਲਈ ਕਹਿੰਦਾ ਹੈ ਉਹ ਉਥੇ ਹੀ ਕਾਰ ਰੋਕਦਾ ਸੀ। ਇਹ ਸਾਰੇ ਦੋਸ਼ ਬੇ-ਬੁਨਿਆਦ ਹਨ।

ਇਹ ਵੀ ਪੜ੍ਹੋ- ਹੜ੍ਹਾਂ ਦਰਮਿਆਨ ਰਾਹਤ ਭਰੀ ਖ਼ਬਰ: ਅੱਜ ਤੋਂ ਆਮ ਵਾਂਗ ਚੱਲਣਗੀਆਂ ਇਸ ਟਰੈਕ ਤੋਂ ਸਾਰੀਆਂ ਰੇਲ ਗੱਡੀਆਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri