ਪਹਿਲਾਂ ਹੁੰਦੀ ਹੈ ਹੈਰੋਇਨ ਦੀ ਡਲਿਵਰੀ, ਫਿਰ ਹੁੰਦੀ ਹੈ ਪੇਮੈਂਟ

01/13/2019 7:04:08 AM

ਜਲੰਧਰ,   (ਕਮਲੇਸ਼)—  ਜਲੰਧਰ ਦੇ ਪੇਂਡੂ ਇਲਾਕਿਆਂ ’ਚ ਦਿੱਲੀ ਤੋਂ ਹੋ ਰਹੀ ਸਮੱਗਲਿੰਗ  ਰੁਕਣ ਦਾ ਨਾਂ ਨਹੀਂ ਲੈ ਰਹੀ। ਸਾਲ 2019 ਦੇ ਸ਼ੁਰੂਆਤੀ 10 ਦਿਨਾਂ ’ਚ ਹੀ ਦਿਹਾਤੀ ਪੁਲਸ  5 ਕਿਲੋ ਹੈਰੋਇਨ ਦੇ ਨਾਲ ਨਸ਼ਾ ਸਮੱਗਲਰਾਂ ਨੂੰ ਕਾਬੂ ਕਰ ਚੁੱਕੀ ਹੈ। ਬਰਾਮਦ ਹੈਰੋਇਨ ਦੀ  ਕੀਮਤ ਇੰਟਰਨੈਸ਼ਨਲ ਮਾਰਕੀਟ ’ਚ 25 ਕਰੋੜ ਦੇ ਕਰੀਬ ਹੈ।
ਸੀ. ਆਈ. ਏ. ਇਕ ਰੂਰਲ ਦੇ  ਐੱਸ. ਐੱਚ. ਓ. ਹਰਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਨਸ਼ੇ ਦੀ ਖੇਡ ਦੇ ਵੱਡੇ ਸੌਦਾਗਰ  ਲੋੜਵੰਦ ਲੋਕਾਂ ਨੂੰ ਅਮੀਰ ਬਣਾਉਣ ਦੇ ਸੁਪਨੇ ਵਿਖਾ ਕੇ ਆਪਣੇ ਨਾਲ  ਜੋੜ ਲੈਂਦੇ ਹਨ ਤੇ  ਉਨ੍ਹਾਂ ਨੂੰ ਵੀ ਸਾਰੀ ਖੇਡ ’ਚ ਮੋਹਰੇ ਵਾਂਗ ਵਰਤਦੇ ਹਨ। ਜੇਕਰ ਮੋਹਰਾ ਪੁਲਸ ਕੋਲੋਂ  ਫੜਿਆ ਜਾਂਦਾ ਹੈ ਤਾਂ ਵੱਡੇ ਸੌਦਾਗਰ ਆਪਣੀ ਲੋਕੇਸ਼ਨ ਚੇਂਜ਼ ਕਰ  ਲੈਂਦੇ ਹਨ। ਹਰਿੰਦਰ ਸਿੰਘ  ਨੇ ਦੱਸਿਆ ਕਿ ਹੈਰੋਇਨ ਦੀਆਂ ਵੱਡੀਆਂ ਖੇਪਾਂ ਦੀ ਡਲਿਵਰੀ ਦੀ ਖੇਡ ਵਿਸ਼ਵਾਸ ’ਤੇ ਚੱਲਦੀ  ਹੈ ਕਿਉਂਕਿ ਵੱਡੀਆਂ ਕੰਸਾਈਨਮੈਂਟਾਂ ਦੀ ਪੇਮੈਂਟ ਕਰੋੜਾਂ ਰੁਪਏ ਹੁੰਦੀ ਹੈ ਅਤੇ ਅਜਿਹੇ ’ਚ ਇਸ ਖੇਪ ਦੀ ਡਲਿਵਰੀ ਤਾਂ ਮੋਹਰੇ ਵਲੋਂ ਕੀਤੀ ਜਾਂਦੀ ਹੈ ਪਰ ਪੇਮੈਂਟ ਕਰੋੜਾਂ ’ਚ  ਹੋਣ ਕਾਰਨ ਖੇਡ ਦਾ ਵੱਡਾ ਸਮੱਗਲਰ ਇਸਦੀ ਪੇਮੈਂਟ ਡਲਿਵਰੀ ਹੋਣ ਤੋਂ ਬਾਅਦ ਖੁਦ ਕੁਲੈਕਟ  ਕਰਦਾ ਹੈ।
ਬੁੱਧਵਾਰ ਨੂੰ 3 ਕਿਲੋ 70 ਗ੍ਰਾਮ ਹੈਰੋਇਨ ਨਾਲ ਕਾਬੂ ਸਮੱਗਲਰ ਕੋਲੋਂ ਪੁਲਸ ਵਲੋਂ ਪੁੱਛਗਿੱਛ ਜਾਰੀ ਹੈ।