ਵਿਸ਼ਵ ਬੌਧਿਕ ਜਾਇਦਾਦ ਦਿਵਸ ਮੌਕੇ ਜੀ. ਐੱਨ. ਏ. ਯੂਨੀਵਰਸਿਟੀ ਵਿਖੇ ਸਮਾਗਮ ਦਾ ਹੋਇਆ ਆਯੋਜਨ

05/10/2023 3:39:09 PM

ਫਗਵਾੜਾ (ਜਲੋਟਾ)  : ਜੀ. ਐੱਨ. ਏ. ਯੂਨੀਵਰਸਿਟੀ ਨੇ ਜੀ. ਯੂ.–ਆਈ. ਆਈ. ਸੀ. ਅਤੇ ਸਕੂਲ ਆਫ ਨੈਚੁਰਲ ਸਾਇੰਸਜ਼ ਦੇ ਬੈਨਰ ਹੇਠ ਵਿਸ਼ਵ ਬੌਧਿਕ ਜਾਇਦਾਦ ਦਿਵਸ ਮਨਾਇਆ।  ਸਮਾਗਮ ’ਚ ਜੀ.ਐੱਨ.ਡੀ.ਯੂ. ਰਿਜਨਲ ਕੈਂਪਸ ਜਲੰਧਰ ਦੇ ਕਾਨੂੰਨ ਵਿਭਾਗ ਦੀ ਸਹਾਇਕ ਪ੍ਰੋਫੈਸਰ ਡਾ. ਵਿਨੀਤਾ ਖੰਨਾ ਵੱਲੋਂ ਮਾਹਿਰਾਂ ਨਾਲ ਗੱਲਬਾਤ ਕੀਤੀ ਗਈ। ਸੈਸ਼ਨ ਦਾ ਉਦੇਸ਼ ਵੱਖ-ਵੱਖ ਕਿਸਮਾਂ ਦੇ ਬੌਧਿਕ ਜਾਇਦਾਦ ਅਧਿਕਾਰਾਂ ਬਾਰੇ ਜਾਣੂ ਕਰਵਾਉਣਾ ਸੀ। ਸਰੋਤ ਵਿਅਕਤੀ ਨੇ ਆਈ. ਪੀ. ਆਰ. ਅਤੇ ਵੱਖ-ਵੱਖ ਕਿਸਮਾਂ ਦੀ ਬੌਧਿਕ ਜਾਇਦਾਦ ਦੀਆਂ ਬੁਨਿਆਦੀ ਗੱਲਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਪੇਟੈਂਟਸ, ਕਾਪੀਰਾਈਟਸ, ਟਰੇਡਮਾਰਕ, ਡਿਜ਼ਾਈਨ ਲੇਆਉਟ ਦੇ ਨਾਲ-ਨਾਲ ਇੱਕ ਪੇਸ਼ੇ ਵਜੋਂ ਉਦਯੋਗ ’ਚ ਆਈ. ਪੀ. ਆਰ. ਮੈਨੇਜਰ ਵਜੋਂ ਸਕੋਪ ਦੀ ਵਿਆਖਿਆ ਕੀਤੀ। ਸੈਮੀਨਾਰ ’ਚ ਕੁੱਲ 85 ਵਿਦਿਆਰਥੀਆਂ ਅਤੇ 10 ਫੈਕਲਟੀ ਮੈਂਬਰਾਂ ਨੇ ਹਿੱਸਾ ਲਿਆ। ਆਖਰ ’ਚ ਸਕੂਲ ਆਫ ਨੈਚੂਰਲ ਸਾਇੰਸਿਜ਼ ਦੇ ਐੱਚ.ਓ.ਡੀ. ਡਾ. ਯੋਗੇਸ਼ ਭੱਲਾ ਵੱਲੋਂ ਧੰਨਵਾਦ ਕੀਤਾ ਗਿਆ। 

ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਗੁਰਦੀਪ ਸਿੰਘ ਸਿਹਰਾ ਨੇ ਕਿਹਾ ਕਿ ਵਿਦਿਆਰਥੀਆਂ ਦੇ ਵਿਕਾਸ ਲਈ ਅਜਿਹੇ ਜਾਣਕਾਰੀ ਭਰਪੂਰ ਸੈਸ਼ਨ ਆਯੋਜਿਤ ਕਰਨ ਲਈ ਐੱਸ.ਐੱਨ.ਐੱਸ. ਦੀ ਮਿਹਨਤ ਨੂੰ ਦੇਖ ਕੇ ਉਨ੍ਹਾਂ ਨੂੰ ਖੁਸ਼ੀ ਹੋਈ ਹੈ। ਡਾ. ਮੋਨਿਕਾ ਹੰਸਪਾਲ ਨੇ ਕਿਹਾ ਕਿ ਇਹੋ ਜਿਹੇ ਸਮਾਗਮ ਅੱਗੇ ਵੀ ਜੀ. ਐੱਨ. ਏ. ਯੂਨੀਵਰਸਿਟੀ ਵਿਖੇ ਕੀਤੇ ਜਾਣਗੇ। 
 

Anuradha

This news is Content Editor Anuradha