ਬੱਸ ਸਟੈਂਡ ਕੋਲ ਸੀਮੈਂਟ ਨਾਲ ਲੱਦਿਆ ਕੈਂਟਰ ਪਲਟਿਆ

01/05/2019 12:59:21 AM

  ਘਨੌਲੀ, (ਸ਼ਰਮਾ)- ਘਨੌਲੀ ਖੇਤਰ ’ਚ ਚੋਰਾਂ ਦੀ ਜਿੱਥੇ ਬੀਤੇ ਸਾਲ ਦੇ ਅਾਖਰੀ ਮਹੀਨੇ ’ਚ ਪੂਰੀ ਦਹਿਸ਼ਤ ਸੀ ਉੱਥੇ ਹੀ ਚਡ਼੍ਹਦੇ ਸਾਲ ਦੇ ਪਹਿਲੇ ਹਫਤੇ ਵਿਚ ਚੋਰ ਘਨੌਲੀ ਖੇਤਰ ਵਿਚ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੇ ਹਨ। ਚੋਰਾਂ ਨੇ ਬੀਤੀ ਰਾਤ ਮੇਨ ਬਾਜ਼ਾਰ ਵਿਚ ਧਰਮਪਾਲ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਪਰ ਜਦੋਂ ਚੋਰਾਂ ਤੋਂ ਸ਼ਟਰ ਦਾ ਸੈਂਟਰ ਲਾਕ ਨਹੀਂ ਖੁੱਲ੍ਹਿਆ ਤਾਂ ਘਨੌਲੀ ਦੇ ਡਾਕਖਾਨੇ ਦੇ ਤਾਲੇ ਤੋਡ਼ ਅਲਮਾਰੀ ਅੰਦਰ ਰੱਖੇ 50 ਹਜ਼ਾਰ ਰੁਪਏ ਚੋਰੀ ਕਰ ਲਏ। 
ਸਬ-ਪੋਸਟ ਪਾਸਟਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਕੱਲ ਡਾਕਖਾਨਾ ਰਾਤ ਕਰੀਬ 8 ਵਜੇ ਬੰਦ ਕਰ ਕੇ ਗਏ ਸੀ। ਪਰ ਅੱਜ ਜਦੋਂ ਸਵੇਰੇ ਡਾਕਖਾਨਾ ਖੋਲ੍ਹਣ ਲਈ ਆਏ ਤਾਂ ਬਾਹਰ ਸ਼ਟਰ ਖੁੱਲ੍ਹਾ ਸੀ। ਜਦੋਂ ਅੱਗੇ ਦੇਖਿਆ ਤਾਂ ਚੋਰਾਂ ਨੇ ਅਗਲੇ ਦਰਵਾਜ਼ੇ ਦਾ ਤਾਲਾ ਤੋਡ਼ ਕੇ ਕਮਰੇ ਅੰਦਰ ਰੱਖੀ ਅਲਮਾਰੀ ’ਚੋਂ 50 ਹਜ਼ਾਰ ਰੁਪਏ ਚੋਰੀ ਕਰ ਲਏ ਸਨ। ਜ਼ਿਕਰਯੋਗ ਹੈ ਕਿ ਚੋਰਾਂ ਵੱਲੋਂ ਪਿਛਲੇ ਮਹੀਨੇ ਇਸੇ ਬਾਜ਼ਾਰ ’ਚ ਹੀ ਇਕ ਸੁਨਿਆਰੇ ਦੀ ਦੁਕਾਨ ’ਚੋਂ ਵੀ ਗਹਿਣੇ ਚੋਰੀ ਕਰ ਲਏ ਸਨ ਅਤੇ ਉਹ ਵੀ ਸੀ. ਸੀ.  ਟੀ.ਵੀ. ਕੈਮਰੇ ਵਿਚ ਕੈਦ ਹੋ ਗਏ। ਬੀਤੀ ਰਾਤ ਵੀ ਉਕਤ ਚੋਰ ਕੈਮਰੇ ’ਚ ਕੈਦ ਹੋ ਚੁੱਕਾ ਹੈ ਪਰ ਚੋਰ ਹਾਲੇ ਤੱਕ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ।
 ਦੁਕਾਨਦਾਰਾਂ ਨੇ ਪੁਲਸ ਤੋਂ ਲਾਈ ਸੁਰੱਖਿਆ ਦੀ ਗੁਹਾਰ- ਦੂਜੇ ਪਾਸੇ ਚੋਰਾਂ ਤੋਂ ਦੁਖੀ ਦੁਕਾਨਦਾਰਾਂ ਵੱਲੋਂ ਜਿੱਥੇ ਪੁਲਸ ਪ੍ਰਸ਼ਾਸਨ ਕੋਲ ਸੁਰੱਖਿਆ ਦੀ ਗੁਹਾਰ ਲਾਈ ਹੈ ਉੱਥੇ ਹੀ ਮੰਗ ਕੀਤੀ ਹੈ ਕਿ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਚੋਰਾਂ ਨੂੰ ਛੇਤੀ ਤੋਂ ਛੇਤੀ ਫਡ਼ਿਆ ਜਾਵੇ।
 ਕੀ ਕਹਿਣੈ ਘਨੌਲੀ ਪੁਲਸ ਦਾ -ਇਸ ਸਬੰਧੀ ਪੁਲਸ ਚੌਕੀ ਘਨੌਲੀ ਦੇ ਇੰਚਾਰਜ ਸਬ-ਇੰਸਪੈਕਟਰ ਬਲਬੀਰ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਸੀ. ਸੀ. ਟੀ. ਵੀ. ਫੁਟੇਜ ਦੇ ਅਾਧਾਰ ’ਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।