ਓਮਾਨ ''ਚ ਔਰਤ ਨੂੰ ਵੇਚਣ ਦੇ ਦਰਜ ਮਾਮਲੇ ''ਚ ਲੋੜੀਂਦੀ ਮੁੱਖ ਮੁਲਜ਼ਮ ਗ੍ਰਿਫ਼ਤਾਰ

07/29/2023 5:00:33 PM

ਨਕੋਦਰ (ਪਾਲੀ)- ਸਦਰ ਪੁਲਸ ਨੇ ਓਮਾਨ ਵਿੱਚ ਕੰਮ ਦੇ ਬਹਾਨੇ ਬੁਲਾ ਕੇ ਔਰਤ ਨੂੰ ਵੇਚਣ ਦੇ ਮਾਮਲੇ 'ਚ ਲੋੜੀਂਦੀ ਮੁੱਖ ਮੁਲਜ਼ਮ ਮਹਿਲਾ ਟਰੈਵਲ ਏਜੰਟ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਡੀ . ਐੱਸ . ਪੀ. ਨਕੋਦਰ ਹਰਜਿੰਦਰ ਸਿੰਘ ਅਤੇ ਸਦਰ ਥਾਣਾ ਮੁਖੀ ਇੰਸ. ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਗੁਰਬਖ਼ਸ਼ ਕੌਰ ਪਤਨੀ ਲਖਬੀਰ ਸਿੰਘ ਵਾਸੀ ਪਿੰਡ ਗਾਂਧਰਾ ਨਕੋਦਰ ਦੇ ਬਿਆਨਾਂ 'ਤੇ ਸੀਮਾ ਕੁਮਾਰੀ ਪਤਨੀ ਰਿਸ਼ੀ ਥਾਪਰ ਅਤੇ ਉਸ ਦੇ ਪਤੀ ਰਿਸ਼ੀ ਥਾਪਰ ਦੋਵੇਂ ਵਾਸੀਆਨ ਮੁਹੱਲਾ ਬਾਗਵਾਲਾ ਸ਼ਾਹਕੋਟ ਖ਼ਿਲਾਫ਼ ਬੀਤੀ 16 ਜੂਨ ਨੂੰ ਥਾਣਾ ਸਦਰ ਨਕੋਦਰ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 370 (ਵਿਅਕਤੀ ਦੀ ਤਸਕਰੀ) 370-ਏ (ਤਸਕਰੀ ਵਾਲੇ ਵਿਅਕਤੀ ਦਾ ਸ਼ੋਸ਼ਣ) 406 (ਭਰੋਸੇ ਦੀ ਉਲੰਘਣਾ) 420 (ਧੋਖਾਧੜੀ) ਅਤੇ 120-ਬੀ (ਅਪਰਾਧਿਕ ਸਾਜ਼ਿਸ਼) ਅਤੇ ਪੰਜਾਬ ਦੀ ਧਾਰਾ 13 ਟਰੈਵਲ ਪ੍ਰੋਫ਼ੈਸ਼ਨਲ ਰੈਗੂਲੇਸ਼ਨ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ-ਬੁਲੇਟ 'ਤੇ ਪਟਾਕੇ ਪਾ ਰਹੇ ਸੀ ਮੁੰਡੇ, ਵਾਇਰਲ ਵੀਡੀਓ ਮਗਰੋਂ ਹੁਸ਼ਿਆਰਪੁਰ ਪੁਲਸ ਨੇ ਘਰ ਜਾ ਕੇ ਕੀਤੀ ਸਖ਼ਤ ਕਾਰਵਾਈ

ਉਕਤ ਮਾਮਲੇ 'ਚ ਨਾਮਜ਼ਦ ਲੋੜੀਂਦੀ ਮੁੱਖ ਮੁਲਜ਼ਮ ਸੀਮਾ ਕੁਮਾਰੀ ਪਤਨੀ ਰਿਸ਼ੀ ਥਾਪਰ ਵਾਸੀ ਮੁਹੱਲਾ ਬਾਗਵਾਲਾ ਸ਼ਾਹਕੋਟ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਸੀਮਾ ਕੁਮਾਰੀ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਦਕਿ ਉਸ ਦੇ ਪਤੀ ਰਿਸ਼ੀ ਥਾਪਰ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਕੀ ਹੈ ਮਾਮਲਾ
ਸਦਰ ਪੁਲਸ ਨੂੰ ਦਿੱਤੇ ਬਿਆਨਾਂ 'ਚ ਗੁਰਬਖ਼ਸ਼ ਕੌਰ ਪਤਨੀ ਲਖਬੀਰ ਸਿੰਘ ਵਾਸੀ ਪਿੰਡ ਗਾਂਧਰਾ ਨੇ ਦੱਸਿਆ ਕਿ ਸੀਮਾ ਕੁਮਾਰੀ ਪਤਨੀ ਰਿਸ਼ੀ ਥਾਪਰ ਵਾਸੀ ਮੁਹੱਲਾ ਬਾਗਵਾਲਾ ਸ਼ਾਹਕੋਟ ਨੇ ਉਸ ਨੂੰ ਚੰਗੀ ਤਨਖ਼ਾਹ ਦਾ ਝਾਂਸਾ ਦੇ ਕੇ ਵਿਦੇਸ਼ ਓਮਾਨ ਭੇਜਿਆ ਗਿਆ ਸੀ। ਜਦੋਂ ਉਸ ਨੇ ਉੱਥੇ ਆਪਣੇ ਕੰਮ ਦੇ ਬਦਲੇ ਪੈਸਿਆ ਦੀ ਮੰਗ ਕੀਤੀ ਤਾਂ ਉੱਥੇ ਉਸ ਨੂੰ ਪਤਾ ਲੱਗਾ ਕਿ ਸੀਮਾ ਨੇ ਉਸ ਨੂੰ 1000 ਰਾਇਲ ਵਿੱਚ ਵੇਚ ਦਿੱਤਾ ਹੈ। ਜਦ ਉਸ ਨੇ ਇਸ ਸਬੰਧੀ ਸੀਮਾ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਜੇਕਰ ਤੂੰ ਵਾਪਸ ਇੰਡੀਆ ਜਾਣਾ ਹੈ ਤਾਂ 2 ਲੱਖ ਰੁਪਏ ਦਾ ਇੰਤਜ਼ਾਮ ਕਰ ਲੈ ਅਤੇ ਉਸ ਨੂੰ ਉੱਥੇ ਕਾਫ਼ੀ ਮਾਨਸਿਕ ਤਸੀਹੇ ਦਿੱਤੇ ਗਏ। 24 ਮਈ ਨੂੰ ਉਹ ਮਸਕਟ (ਓਮਾਨ) ਤੋਂ 1,19,000 ਰੁਪਏ ਸੀਮਾ ਦੇ ਪਤੀ  ਰਿਸ਼ੀ ਥਾਪਰ ਨੂੰ ਦੇ ਕੇ ਆਪਣੇ ਘਰ ਪਿੰਡ ਗਾਂਧਰਾ ਪੰਜਾਬ ਆ ਗਈ। ਰਿਸ਼ੀ ਥਾਪਰ ਉਨ੍ਹਾਂ ਕੋਲੋਂ 40 ਹਜ਼ਾਰ ਰੁਪਏ ਹੋਰ ਮੰਗ ਕਰ ਰਿਹਾ ਹੈ। ਜਿਸ 'ਤੇ ਪੁਲਸ ਨੇ ਉਕਤ ਦੋਹਾਂ ਪਤੀ/ਪਤਨੀ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ- ਹੁਸ਼ਿਆਰਪੁਰ: BSF ਦੇ ਜਵਾਨ ਰਾਕੇਸ਼ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ, ਧਾਹਾਂ ਮਾਰ ਰੋਈ ਮਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri