ਗਲਤ ਦਵਾਈ ਖਾਣ ਨਾਲ 21 ਸਾਲਾ ਲੜਕੀ ਦੀ ਮੌਤ

01/20/2019 6:49:22 AM

ਜਲੰਧਰ,   (ਮਹੇਸ਼)-  ਕਾਕੀ  ਪਿੰਡ, ਰਾਮਾ ਮੰਡੀ ਦੀ ਰਹਿਣ ਵਾਲੀ 21 ਸਾਲਾ ਲੜਕੀ ਵੱਲੋਂ ਗਲਤ ਦਵਾਈ ਖਾਣ ਕਾਰਨ  ਉਸ ਦੀ ਮੌਤ  ਹੋ ਗਈ। ਮ੍ਰਿਤਕਾ ਦੀ ਪਛਾਣ ਸਰਿਤਾ ਪੁੱਤਰੀ ਰਾਮ ਕ੍ਰਿਪਾ ਵਜੋਂ ਹੋਈ ਹੈ। ਨੰਗਲ  ਸ਼ਾਮਾ ਪੁਲਸ ਚੌਕੀ ਦੇ ਇੰਚਾਰਜ ਰਵਿੰਦਰ ਕੁਮਾਰ ਨੇ ਦੱਸਿਆ ਕਿ ਮ੍ਰਿਤਕਾ ਦੇ ਪਰਿਵਾਰ  ਵਾਲਿਆਂ ਮੁਤਾਬਕ ਸਰਿਤਾ ਨੇ ਘਰ ਵਿਚ ਪਈ ਹੋਈ ਕੋਈ ਗਲਤ ਦਵਾਈ ਖਾ ਲਈ, ਜਿਸ ਕਾਰਨ ਉਸ ਦੀ  ਹਾਲਤ ਵਿਗੜ ਗਈ। ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿਥੇ ਇਲਾਜ ਦੌਰਾਨ ਉਸ ਦੀ  ਮੌਤ ਹੋ ਗਈ। ਪੁਲਸ ਨੇ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ’ਤੇ ਧਾਰਾ 174 ਦੀ ਕਾਰਵਾਈ  ਕਰਦਿਆਂ ਲਾਸ਼ ਨੂੰ ਸਿਵਲ ਹਸਪਤਾਲ ਵਿਚ ਭੇਜ ਦਿੱਤਾ ਹੈ।