ਅਧਿਆਪਕਾਂ ਵੱਲੋਂ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ

10/18/2018 2:14:15 AM

ਦਸੂਹਾ,  (ਝਾਵਰ)-  ਪੰਜਾਬ ਸਰਕਾਰ ਵੱਲੋਂ ਠੇਕੇ ’ਤੇ ਰੱਖੇ ਮੁਲਾਜ਼ਮਾਂ ਤੇ ਰਮਸਾ ਅਧਿਆਪਕਾਂ ਦੀਆਂ ਤਨਖਾਹਾਂ ’ਚ 67 ਫੀਸਦੀ ਕਟੌਤੀ ਕਰਨ ਤੇ ਬਿਨਾਂ  ਕਿਸੇ  ਕਾਰਨ  ਅਧਿਆਪਕਾਂ ਨੂੰ ਮੁਅੱਤਲ ਕਰਨ ਅਤੇ ਬਦਲਾ-ਲਊ ਭਾਵਨਾ ਨਾਲ ਉਨ੍ਹਾਂ ਦੀਆਂ ਬਦਲੀਆਂ ਦੂਰ ਕਰਨ   ਵਿਰੁੱਧ ਅਧਿਆਪਕ ਯੂਨੀਅਨ ਦੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਅੱਜ ਬੀ. ਪੀ. ਈ. ਓ. ਦਫ਼ਤਰ ਵਿਖੇ ਆਪਣੇ ਪਰਿਵਾਰਾਂ ਸਮੇਤ ਕਾਲੇ ਬਿੱਲੇ ਲਾ ਕੇ ਸਰਕਾਰ ਵਿਰੁੱੱਧ ਰੋਸ ਮੁਜ਼ਾਹਰਾ ਕੀਤਾ ਗਿਆ।  
ਅਧਿਆਪਕ ਆਗੂ ਇੰਦਰ ਸੁਖਦੀਪ ਸਿੰਘ  ਤੇ ਕੁਲਵੰਤ ਸਿੰਘ ਨੇ ਕਿਹਾ ਕਿ ਜਿਨ੍ਹਾਂ ਅਧਿਆਪਕ ਸਾਥੀਆਂ ਨੂੰ ਮੁਅੱਤਲ ਕੀਤਾ ਗਿਆ ਹੈ, ਉਨ੍ਹਾਂ ਨੂੰ ਬਹਾਲ ਕਰਵਾਉਣ ਤੇ ‘ਰਮਸਾ’ ਤੇ 5178 ਅਧਿਆਪਕਾਂ ਨੂੰ ਪੱਕਾ ਕਰਵਾ ਕੇ ਪੂਰੀਆਂ ਤਨਖਾਹਾਂ ਦਿਵਾਉਣ ਲਈ ਇਹ ਸੰਘਰਸ਼ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਆਪਣੇ ਹੱਕ ਲੈ ਕੇ ਹੀ ਰਹਿਣਗੇ। ਇਸ ਤੋਂ ਬਾਅਦ ਅਧਿਆਪਕ ਰੋਸ ਮਾਰਚ ਕਰਦੇ  ਹੋਏ ਜੀ. ਟੀ. ਰੋਡ ਰੇਲਵੇ ਓਵਰ ਬ੍ਰਿਜ ਨਜ਼ਦੀਕ ਪਹੁੰਚੇ।   ਉਨ੍ਹਾਂ ਮੁੱਖ ਮੰਤਰੀ, ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਦੇ ਪੁਤਲੇ  ਫੂਕ ਕੇ ਰੋਸ ਮੁਜ਼ਾਹਰਾ ਕੀਤਾ।  
ਇਸ ਮੌਕੇ ਕੁਲਵੰਤ ਸਿੰਘ ਜਲੋਟਾ, ਦਲਵਿੰਦਰ ਸਿੰਘ ਬੋਦਲ, ਬਲਜੀਤ ਸਿੰਘ, ਨਿਰਮਲ ਸਿੰਘ, ਰਾਜੇਸ਼ ਅਰੋਡ਼ਾ, ਅਮਰਦੀਪ ਸਿੰਘ, ਸਤੀਸ਼ ਰਾਣਾ, ਰਮੇੇਸ਼ ਹੁਸ਼ਿਆਰਪੁਰੀ, ਇੰਦਰ ਸੁਖਦੀਪ ਸਿੰਘ, ਤ੍ਰਿਦੇਵ ਸਿੰਘ,ਅਧਿਆਪਕ ਆਗੂ ਮਨੋਜ ਕੁਮਾਰ, ਰਾਮਜੀ ਦਾਸ ਚੌਹਾਨ, ਸੁਰਜੀਤ ਕੌਰ, ਵੰਦਨਾ, ਨੀਲਮ ਰਾਣੀ, ਸ਼ਾਂਤੀ ਸਰੂਪ, ਹਰਜਿੰਦਰ ਸਿੰਘ, ਮਨਜੀਤ ਸਿੰਘ, ਬਲਜੀਤ ਸਿੰਘ, ਗੁਰਜਿੰਦਰ ਸਿੰਘ, ਪ੍ਰਦੀਪ ਕੁਮਾਰੀ, ਅਮਨਦੀਪ ਕੌਰ ਆਦਿ ਹਾਜ਼ਰ ਸਨ। ਅਧਿਆਪਕਾਂ  ਦੇ ਸੰਘਰਸ਼ ਦੀ ਸੀ. ਪੀ. ਐੱਮ. ਦੇ ਸੁੱਖਾ ਸਿੰਘ ਕੌਲੀਆਂ ਨੇ ਵੀ ਹਮਾਇਤ ਕੀਤੀ ਹੈ।