ਟਾਂਡਾ ਵਿਚ ਮਾਸੂਮ ਬੱਚੀ ਨਾਲ ਹੋਈ ਦਰਿੰਦਗੀ ਦੇ ਮਾਮਲੇ ਦੀ ਅਗਲੀ ਸੁਣਵਾਈ 18 ਨੂੰ

02/04/2021 1:52:15 PM

ਹੁਸ਼ਿਆਰਪੁਰ (ਅਮਰਿੰਦਰ)- ਬੀਤੇ ਸਾਲ ਟਾਂਡਾ ਕਸਬੇ ਦੇ ਨਾਲ ਲੱਗਦੇ ਇਕ ਪਿੰਡ ਵਿਚ 6 ਸਾਲਾ ਮਾਸੂਮ ਬੱਚੀ ਨਾਲ ਜਬਰ-ਜ਼ਿਨਾਹ ਕਰਨ ਦੇ ਬਾਅਦ ਜ਼ਿੰਦਾ ਸਾੜ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸੇ ਮਾਮਲੇ ਦੇ ਦੋਸ਼ ਵਿਚ ਮੁੱਖ ਦੋਸ਼ੀ ਪੋਤਰਾ ਸੁਰਪ੍ਰੀਤ ਸਿੰਘ ਪੁੱਤਰ ਦਿਲਵਿੰਦਰ ਸਿੰਘ ਅਤੇ ਦਾਦਾ ਸੁਰਜੀਤ ਸਿੰਘ ਪੁੱਤਰ ਕਾਕਾ ਸਿੰਘ ਮਾਮਲੇ ਦੀ ਸੁਣਵਾਈ ਬੁੱਧਵਾਰ ਨੂੰ ਮਾਣਯੋਗ ਜੱਜ ਨੀਲਮ ਅਰੋੜਾ ਦੀ ਅਦਾਲਤ ਵਿਚ ਹੋਈ।

ਇਹ ਵੀ ਪੜ੍ਹੋ : ਭੋਗਪੁਰ ਵਿਖੇ ਵਿਆਹ ਦੀ ਜਾਗੋ ’ਚ ਚੱਲੀਆਂ ਗੋਲੀਆਂ, ਫੈਲੀ ਦਹਿਸ਼ਤ

ਇਸ ਮਾਮਲੇ ਵਿਚ ਮੁਲਜ਼ਮ ਦਾਦਾ ਸੁਰਜੀਤ ਸਿੰਘ ਦੀ ਗੁਰਦਾਸਪੁਰ ਜੇਲ ਵਿਚੋਂ ਪੇਸ਼ੀ ਵੀਡੀਓ ਕਾਫਰੰਸਿੰਗ ਰਾਹੀਂ ਹੋਈ, ਜਦੋਂ ਕਿ ਵਾਰਦਾਤ ਵਿਚ ਸ਼ਾਮਲ ਸੁਰਪ੍ਰੀਤ ਸਿੰਘ ਹੁਣ ਵੀ ਅੰਮ੍ਰਿਤਸਰ ਦੇ ਹਸਪਤਾਲ ਵਿਚ ਜ਼ੇਰੇ ਇਲਾਜ ਹੋਣ ਕਾਰਨ ਉਸ ਦੀ ਪੇਸ਼ੀ ਨਹੀਂ ਹੋਈ। ਪੀੜਤ ਪੱਖ ਦੇ ਵਕੀਲ ਵੱਲੋਂ ਦਲੀਲ ਪੇਸ਼ ਕਰਨ ਦੇ ਬਾਅਦ ਅਦਾਲਤ ਨੇ ਅੰਮ੍ਰਿਤਸਰ ਹਸਪਤਾਲ ਤੋਂ ਮੁੱਖ ਮੁਲਜ਼ਮ ਦੀ ਫਿਟਨੈੱਸ ਰਿਪੋਰਟ ਮੰਗ ਕੇ ਮਾਮਲੇ ਦੀ ਅਗਲੀ ਤਾਰੀਖ 18 ਫਰਵਰੀ ਤੈਅ ਕੀਤੀ ਹੈ।

ਇਹ ਵੀ ਪੜ੍ਹੋ : ਗਰੁੱਪ ਡਿਸਕਸ਼ਨ ਤੋਂ ਬਾਅਦ ਕਿਸਾਨਾਂ ਲਈ ਨਵਜੋਤ ਸਿੰਘ ਸਿੱਧੂ ਨੇ ਫਿਰ ਕਹੀ ਵੱਡੀ ਗੱਲ

shivani attri

This news is Content Editor shivani attri