ਰਾਸ਼ਨ ਦਾ ਸਾਮਾਨ ਲੈ ਕੇ ਰਫੂਚੱਕਰ, ਕੇਸ ਦਰਜ

01/24/2019 3:41:28 AM

ਹੁਸ਼ਿਆਰਪੁਰ, (ਅਸ਼ਵਨੀ)- ਥਾਣਾ ਮੇਹਟੀਆਣਾ ਦੀ ਪੁਲਸ ਨੇ ਪਿੰਡ ਦਕੋਹਾ, ਥਾਣਾ ਰਾਮਾ ਮੰਡੀ ਜਲੰਧਰ ਦੇ 2 ਨੌਜਵਾਨਾਂ ਅਨਿਲ ਤੇ ਰੈਂਬੂ ਖਿਲਾਫ਼  ਹੇਰਾਫੇਰੀ ਦੇ ਦੋਸ਼ ’ਚ ਧਾਰਾ 420 ਤਹਿਤ ਕੇਸ ਦਰਜ ਕੀਤਾ ਹੈ। ਹੁਸ਼ਿਆਰਪੁਰ ਦੇ ਇਕ ਵਪਾਰੀ ਗੋਬਿੰਦ ਗੁਪਤਾ ਪੁੱਤਰ ਬਬਲੂ ਗੁਪਤਾ ਵਾਸੀ ਮੁਹੱਲਾ ਪ੍ਰਲਾਹਦ ਨਗਰ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਕਿਹਾ ਕਿ 13 ਦਸੰਬਰ 2018 ਨੂੰ ਉਸ ਨੂੰ ਮੋਬਾਇਲ ਨੰ. 85580-42902 ਤੋਂ ਫੋਨ ਆਇਆ ਅਤੇ ਫੋਨ ਕਰਨ ਵਾਲੇ ਨੇ ਆਪਣਾ ਨਾਂ ਅਨਿਲ ਦੱਸਿਆ। ਉਸ ਨੇ ਕਿਹਾ ਕਿ ਕਰਿਆਨੇ ਦਾ ਸਾਮਾਨ ਪਿੰਡ ਖਨੌਡ਼ਾ ਭੇਜ ਦਿਉ। 
ਉਸ ਤੋਂ ਕੁਝ ਸਮੇਂ ਬਾਅਦ ਫਿਰ ਫੋਨ  ਆਇਆ।  ਫੋਨ ਕਰਨ ਵਾਲੇ ਨੇ ਕਿਹਾ ਕਿ ਮੈਂ ਰੈਂਬੂ ਬੋਲ ਰਿਹਾ ਹਾਂ, ਸਾਮਾਨ ਜਲਦੀ ਭੇਜ ਦਿਉ।  ਮੇਰੇ ਭਰਾ ਅਨਿਲ ਨਾਲ ਤੁਹਾਡੀ ਗੱਲ ਹੋ ਚੁੱਕੀ ਹੈ।
ਗੋਬਿੰਦ ਗੁਪਤਾ ਅਨੁਸਾਰ ਫੋਨ 
’ਤੇ 30 ਪੇਟੀਆਂ ਹਾਹਾ ਰਿਫਾਈਂਡ ਆਇਲ 300 ਲਿਟਰ, 30 ਪੇਟੀਆਂ ਕਿੰਗ ਸੋਇਆ ਕੁੱਲ 360 ਲਿਟਰ, 10 ਟੀਨ ਹਾਹਾ ਗੋਲਡ ਰਿਫਾਈਂਡ 150 ਕਿਲੋ, 10 ਤੋਡ਼ੇ ਚੀਨੀ 5 ਕੁਇੰਟਲ ਅਤੇ 160 ਲਿਟਰ ਰਿਫਾਈਂਡ ਆਇਲ ਦਾ ਆਰਡਰ ਦਿੱਤਾ ਸੀ। 
ਇਹ ਸਾਮਾਨ ਜਿਸ ਦਾ ਮੁੱਲ ਲਗਭਗ 1 ਲੱਖ ਰੁਪੲੇ ਸੀ, ਮਹਿੰਦਰਾ ਜੀਪ ਨੰ. ਪੀ ਬੀ 97-ਜੇ-9721 ’ਤੇ ਹੁਸ਼ਿਆਰਪੁਰ ਤੋਂ ਖਨੌਡ਼ਾ ਭੇਜ ਦਿੱਤਾ ਗਿਆ ਅਤੇ ਉੱਥੇ ਉਤਰਵਾ ਦਿੱਤਾ ਗਿਆ। ਬਾਅਦ ਵਿਚ ਉਕਤ ਵਿਅਕਤੀਆਂ ਨੇ ਕਿਹਾ ਕਿ ਘਰ ਆ ਕੇ ਪੈਸੇ ਲੈ ਜਾਉ। 
ਇਸ ਦੌਰਾਨ ਸਾਡੇ ਆਦਮੀ ਨੂੰ ਚਕਮਾ ਦੇ ਕੇ ਦੋਵੇਂ ਵਿਅਕਤੀ ਫਰਾਰ ਹੋ ਗਏ ਅਤੇ ਫੋਨ ਵੀ ਬੰਦ ਕਰ ਦਿੱਤਾ। ਪੁਲਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ।