ਵਿਧਾਇਕ ਸੁਸ਼ੀਲ ਰਿੰਕੂ ਤੇ ਸੁਨੀਤਾ ਰਿੰਕੂ ਨੇ ਕੈਪਟਨ ਨਾਲ ਕੀਤੀ ਮੁਲਾਕਾਤ

03/21/2019 6:06:34 PM

ਜਲੰਧਰ (ਚੋਪੜਾ)— ਵੈਸਟ ਵਿਧਾਨ ਸਭਾ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਨੇ ਬੀਤੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਚੰਡੀਗੜ੍ਹ 'ਚ ਮੁਲਾਕਾਤ ਕੀਤੀ। ਇਸ ਸਮੇਂ ਉਨ੍ਹਾਂ ਦੀ ਪਤਨੀ ਕੌਂਸਲਰ ਸੁਨੀਤਾ ਰਿੰਕੂ ਵੀ ਮੌਜੂਦ ਸਨ। ਵਿਧਾਇਕ ਰਿੰਕੂ ਤੇ ਕੌਂਸਲਰ ਸੁਨੀਤਾ ਨੇ ਮੁੱਖ ਮੰਤਰੀ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਦੇ ਹੋਏ ਬੂਟਾ ਮੰਡੀ 'ਚ ਸਰਕਾਰੀ ਗਰਲਜ਼ ਡਿਗਰੀ ਕਾਲਜ ਨੂੰ ਮਨਜ਼ੂਰੀ ਦੇਣ ਤੇ ਪਿਛਲੇ ਦਿਨੀਂ ਉਸ ਦਾ ਨੀਂਹ-ਪੱਥਰ ਰੱਖਣ 'ਤੇ ਧੰਨਵਾਦ ਕੀਤਾ। ਵਿਧਾਇਕ ਰਿੰਕੂ ਨੇ ਕਿਹਾ ਕਿ ਮੁੱਖ ਮੰਤਰੀ ਦੇ ਇਸ ਫੈਸਲੇ ਨਾਲ ਲੋਕਾਂ ਦੀ ਸਾਲਾਂ ਪੁਰਾਣੀ ਮੰਗ ਪੂਰੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ 2 ਸਾਲਾਂ ਦੇ ਰਾਜ 'ਚ ਦਲਿਤ ਸਮਾਜ ਦੇ ਹੱਕ 'ਚ ਅਨੇਕਾਂ ਸ਼ਲਾਘਾਯੋਗ ਫੈਸਲੇ ਕੀਤੇ, ਭਾਵੇਂ ਉਹ ਬਿਜਲੀ ਸਬਸਿਡੀ ਦਾ ਮਾਮਲਾ ਹੋਵੇ ਜਾਂ ਸਿੱਖਿਆ ਅਤੇ ਦਲਿਤ ਸਮਾਜ ਦੇ ਧਾਰਮਿਕ ਗੁਰੂ ਸਾਹਿਬਾਨ ਦੀ ਜਯੰਤੀ 'ਤੇ ਛੁੱਟੀ ਨਾਲ ਸਬੰਧਿਤ ਰਿਹਾ ਹੋਵੇ। ਰਿੰਕੂ ਨੇ ਕਿਹਾ ਕਿ ਕੈਪਟਨ ਸਰਕਾਰ ਪ੍ਰਦੇਸ਼ ਦੇ ਹਰ ਵਰਗ ਲਈ ਸਾਕਾਰਾਤਮਕ ਸੋਚ ਲੈ ਕੇ ਅੱਗੇ ਵਧ ਰਹੀ ਹੈ। ਸਰਕਾਰ ਨੇ ਆਪਣੇ ਅਨੇਕਾਂ ਚੋਣ ਵਾਅਦਿਆਂ ਨੂੰ ਪੂਰਾ ਕਰਕੇ ਦਿਖਾਇਆ ਹੈ। ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ, ਡਰੱਗਸ ਸਮੱਗਲਰਾਂ ਅਤੇ ਗੁੰਡਾ ਰਾਜ ਦਾ ਅੰਤ ਕੀਤਾ, ਦਲਿਤਾਂ ਦੇ ਕਰਜ਼ੇ ਮੁਆਫ ਹੋਏ, ਉਦਯੋਗਾਂ ਨੂੰ ਸਸਤੀ ਬਿਜਲੀ ਦਿੱਤੀ, ਨੌਜਵਾਨਾਂ ਨੂੰ ਨੌਕਰੀਆਂ ਦਿਵਾਉਣ ਵਰਗੇ ਵਾਅਦਿਆਂ ਨੂੰ ਪੂਰਾ ਹੋਣ ਨਾਲ ਅੱਜ ਪੰਜਾਬ ਦੀ ਜਨਤਾ ਦਾ ਸਰਕਾਰ 'ਤੇ ਭਰੋਸਾ ਵਧਿਆ ਹੈ। ਵਿਧਾਇਕ ਰਿੰਕੂ ਨੇ ਕਿਹਾ ਕਿ ਕੈ. ਅਮਰਿੰਦਰ ਨੇ ਉਨ੍ਹਾਂ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਸਹਿਯੋਗ ਹਮੇਸ਼ਾ ਇੰਝ ਹੀ ਉਨ੍ਹਾਂ ਨੂੰ ਮਿਲਦਾ ਰਹੇਗਾ। ਉਨ੍ਹਾਂ ਕਿਹਾ ਕਿ ਚੋਣ ਜ਼ਾਬਤਾ ਖਤਮ ਹੋਣ ਦੇ ਬਾਅਦ ਕਾਲਜ ਦਾ ਨਿਰਮਾਣ ਤੇਜ਼ੀ ਨਾਲ ਸ਼ੁਰੂ ਹੋਵੇਗਾ।

shivani attri

This news is Content Editor shivani attri