''ਸੰਡੇ ਬਾਜ਼ਾਰ'' ਦੇ ਦੁਕਾਨਦਾਰਾਂ ਨੇ ਐੱਸ. ਐੱਸ. ਪੀ. ਦਫਤਰ ''ਚ ਮੰਗੀ ਥਾਂ

02/11/2020 3:30:53 PM

ਜਲੰਧਰ (ਖੁਰਾਣਾ)— ਵਿਧਾਇਕ ਬੇਰੀ ਅਤੇ ਮੇਅਰ ਰਾਜਾ ਨੇ ਜੀ. ਟੀ. ਰੋਡ ਅਤੇ ਆਲੇ-ਦੁਆਲੇ ਦੀਆਂ ਮੇਨ ਸੜਕਾਂ 'ਤੇ ਲੱਗਣ ਵਾਲੇ ਸੰਡੇ ਬਾਜ਼ਾਰ ਨੂੰ ਜਿੱਥੇ ਸਖਤੀ ਨਾਲ ਰੋਕ ਦਿੱਤਾ ਹੈ, ਉਥੇ ਹੀ ਇਨ੍ਹਾਂ ਦੋਵਾਂ ਨੇ ਦੁਬਾਰਾ ਮੇਨ ਸੜਕਾਂ 'ਤੇ ਫੜ੍ਹੀਆਂ ਲੱਗਣ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਬੀਤੇ ਦਿਨ ਸੰਡੇ ਬਾਜ਼ਾਰ ਦੇ ਨੁਮਾਇੰਦਿਆਂ ਨੇ ਯੂਨੀਅਨ ਆਗੂ ਚੰਦਨ ਗਰੇਵਾਲ ਅਤੇ ਅਜੇ ਯਾਦਵ ਦੀ ਅਗਵਾਈ 'ਚ ਮੇਅਰ ਜਗਦੀਸ਼ ਰਾਜਾ ਨਾਲ ਮੁਲਾਕਾਤ ਕੀਤੀ, ਜਿਸ ਦੌਰਾਨ ਵਿਧਾਇਕ ਪਰਗਟ ਸਿੰਘ ਅਤੇ ਵਿਧਾਇਕ ਰਾਜਿੰਦਰ ਬੇਰੀ ਵੀ ਮੌਜੂਦ ਸਨ। ਇਸ ਦੌਰਾਨ ਵਿਧਾਇਕ ਪਰਗਟ ਸਿੰਘ ਨੇ ਸੰਡੇ ਬਾਜ਼ਾਰ ਦੇ ਦੁਕਾਨਦਾਰਾਂ ਦੀ ਸਮੱਸਿਆ ਦਾ ਕੁਝ ਹੱਲ ਕਰਨ 'ਤੇ ਸਹਿਮਤੀ ਜਤਾਈ। ਬੈਠਕ ਦੌਰਾਨ ਇਹ ਮੰਗ ਵੀ ਉਠੀ ਕਿ ਰੈੱਡ ਕਰਾਸ ਮਾਰਕੀਟ ਦੇ ਨਾਲ ਲੱਗਦੇ ਪੁਰਾਣੇ ਐੱਸ. ਐੱਸ. ਪੀ. ਦਫਤਰ ਵਾਲੀ ਥਾਂ 'ਤੇ ਸੰਡੇ ਬਾਜ਼ਾਰ ਲੱਗਣ ਦਿੱਤਾ ਜਾਵੇ। ਫਿਲਹਾਲ ਇਸ ਬਾਰੇ ਕੋਈ ਫੈਸਲਾ ਨਹੀਂ ਹੋ ਸਕਿਆ।

ਫੜ੍ਹੀ ਵਾਲਿਆਂ ਨੂੰ ਤਹਿਬਾਜ਼ਾਰੀ ਦੀ ਗੱਡੀ ਦਾ ਕੋਈ ਡਰ ਨਹੀਂ
ਪਿਛਲੇ ਕੁਝ ਦਿਨਾਂ ਤੋਂ ਰੈਣਕ ਬਾਜ਼ਾਰ ਦੀਆਂ ਚੌੜੀਆਂ ਸੜਕਾਂ 'ਤੇ ਨਾਜਾਇਜ਼ ਤੌਰ 'ਤੇ ਫੜ੍ਹੀਆਂ ਲਾਉਣ ਦਾ ਸਿਲਸਿਲਾ ਵਧਦਾ ਜਾ ਰਿਹਾ ਹੈ, ਜਿਸ ਕਾਰਣ ਬਾਜ਼ਾਰ ਦੇ ਦੁਕਾਨਦਾਰ ਕਾਫੀ ਪ੍ਰੇਸ਼ਾਨ ਹੋ ਗਏ ਹਨ। ਨਿਗਮ ਨੇ ਇਨ੍ਹਾਂ ਫੜ੍ਹੀਆਂ ਨੂੰ ਸੜਕ ਵਿਚਕਾਰ ਲੱਗਣ ਤੋਂ ਰੋਕਣ ਲਈ ਵੋਲਗਾ ਰੈਸਟੋਰੈਂਟ ਦੇ ਸਾਹਮਣੇ ਤਹਿਬਾਜ਼ਾਰੀ ਦੀ ਗੱਡੀ ਖੜ੍ਹੀ ਕਰਨੀ ਸ਼ੁਰੂ ਕਰ ਿਦੱਤੀ। ਅਜੇ ਵੀ ਸਰਕਾਰੀ ਸਕੂਲ ਦੇ ਰਸਤੇ 'ਤੇ ਫੜ੍ਹੀਆਂ ਦਾ ਕਬਜ਼ਾ ਬਰਕਰਾਰ ਹੈ। ਹੁਣ ਇਹ ਫੜ੍ਹੀਆਂ ਕਾਫੀ ਦੂਰ ਤੱਕ ਫੈਲਦੀਆਂ ਜਾ ਰਹੀਆਂ ਹਨ।

shivani attri

This news is Content Editor shivani attri