ਨਾਨਕ ਝੀਰਾ ਸਾਹਿਬ ਬਿਦਰ ਤੋਂ ਸੁਲਤਾਨਪੁਰ ਲੋਧੀ ਪੁੱਜਾ ਵਿਸ਼ਾਲ ਨਗਰ ਕੀਰਤਨ

07/21/2019 9:33:23 PM

ਸੁਲਤਾਨਪੁਰ ਲੋਧੀ ( ਸੋਢੀ ) ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਾਨਕ ਝੀਰਾ ਸਾਹਿਬ ਬਿਦਰ (ਕਰਨਾਟਕਾ) ਤੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ 2 ਜੂਨ ਨੂੰ ਰਵਾਨਾ ਹੋਈ ਮਹਾਨ ਪ੍ਰਕਾਸ਼ ਪੂਰਬ ਯਾਤਰਾ ( ਨਗਰ ਕੀਰਤਨ) ਦਾ ਐਤਵਾਰ ਰਾਤ ਸੁਲਤਾਨਪੁਰ ਲੋਧੀ ਪੁੱਜਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਲਾਕੇ ਦੀਆਂ ਸੰਗਤਾਂ ਵਲੋਂ ਸ਼ਾਹੀ ਸਵਾਗਤ ਕੀਤਾ ਗਿਆ ।

ਇਸ ਸਮੇਂ ਪ੍ਰਕਾਸ਼ ਗੁਰੂ ਯਾਤਰਾ ਲੈ ਕੇ ਪੁੱਜੇ ਪੰਜ ਪਿਆਰੇ ਸਾਹਿਬਾਨ ਤੇ ਤਖਤ ਸ਼੍ਰੀ ਹਜੂਰ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਰਾਮ ਸਿੰਘ , ਗੁਰਦੁਆਰਾ ਪ੍ਰਬੰਧਕ ਕਮੇਟੀ ਨਾਨਕਝੀਰਾ ਸਾਹਿਬ ਦੇ ਪ੍ਰਧਾਨ ਡਾਕਟਰ ਬਲਬੀਰ ਸਿੰਘ , ਹੈਡ ਗ੍ਰੰਥੀ ਨਾਨਕ ਝੀਰਾ ਸਾਹਿਬ ਭਾਈ ਹਰਪਾਲ ਸਿੰਘ ,ਗੁਰਦੁਆਰਾ  ਕਮੇਟੀ ਮੈਬਰ ਨਾਨਕਝੀਰਾ ਸਾਹਿਬ ਮਨਪ੍ਰੀਤ ਸਿੰਘ , ਹਰਪਾਲ ਸਿੰਘ ਰੰਝਨ , ਪ੍ਰਦੀਪ ਸਿੰਘ , ਪੂਨੀਤ ਸਿੰਘ , ਅਜੀਤ ਸਿੰਘ ਤੋਂ ਇਲਾਵਾ ਸ਼੍ਰੀ ਹਜੂਰ ਸਾਹਿਬ ਦੀਆਂ ਹੋਰ ਸ਼ਖਸ਼ੀਅਤਾਂ ਪਰਵਿੰਦਰ ਸਿੰਘ ਭਾਟੀਆ , ਸੁਰਜੀਤ ਸਿੰਘ ਖਾਲਸਾ , ਰਣਜੀਤ ਸਿੰਘ ਅਰੋੜਾ , ਡੀ ਪੀ ਸਿੰਘ ਆਦਿ ਦਾ ਵਿਸ਼ੇਸ਼ ਸਨਮਾਨ ਸਿਰੋਪਾਓ ਦੇ ਕੇ ਜਥੇ ਸ਼ਿੰਗਾਰਾ ਸਿੰਘ ਲੋਹੀਆਂ ਮੈਂਬਰ ਅੰਤਰਿੰਗ ਕਮੇਟੀ , ਜਥੇ ਸਰਵਣ ਸਿੰਘ ਕੁਲਾਰ ਮੈਂਬਰ ਸ਼੍ਰੋਮਣੀ ਕਮੇਟੀ ,ਬੀਬੀ ਗੁਰਪ੍ਰੀਤ ਕੌਰ ਰੂਹੀ ਮੈਬਰ ਸ਼੍ਰੋਮਣੀ ਕਮੇਟੀ , ਮਹਿੰਦਰ ਸਿੰਘ ਆਹਲੀ ਸਕੱਤਰ ਸ਼੍ਰੋਮਣੀ ਕਮੇਟੀ , ਡਿਪਟੀ ਕਮਿਸ਼ਨਰ ਕਪੂਰਥਲਾ ਇੰਜ. ਦਵਿੰਦਰਪਾਲ ਸਿੰਘ ਖਰਬੰਦਾ ,ਮੀਤ ਸਕੱਤਰ ਸਕੱਤਰ ਸਿੰਘ , ਇੰਜੀਨੀਅਰ ਸਵਰਨ ਸਿੰਘ , ਮੈਨੇਜਰ ਬੇਰ ਸਾਹਿਬ ਸਤਨਾਮ ਸਿੰਘ ਰਿਆੜ , ਹੈਡ ਗ੍ਰੰਥੀ ਭਾਈ ਸੁਰਜੀਤ ਸਿੰਘ ਸਭਰਾਅ ਵਲੋਂ  ਕੀਤਾ ਗਿਆ ।ਨਗਰ ਕੀਰਤਨ ਸੁਲਤਾਨਪੁਰ ਲੋਧੀ 'ਚ ਰਾਤ 8 ਵਜੇ ਕਰੀਬ ਪੁੱਜਾ ਜੋ ਕਿ ਲੋਹੀਆਂ ਚੁੰਗੀ ਤੋਂ ਪੈਦਲ ਚੱਲਦੇ ਹੋਏ ਗੁਰਦੁਆਰਾ ਬੇਬੇ ਨਾਨਕੀ ਜੀ , ਗੁਰਦੁਆਰਾ ਹੱਟ ਸਾਹਿਬ ਤੋਂ ਹੁੰਦੇ ਹੋਏ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਪੁੱਜਾ ।

ਗੁਰਦੁਆਰਾ ਬੇਬੇ ਨਾਨਕੀ ਜੀ ਵਿਖੇ ਵੀ ਮੈਨੇਜਰ ਜਥੇ ਗੁਰਦਿਆਲ ਸਿੰਘ ਯੂਕੇ ਦੀ ਅਗਵਾਈ ਹੇਠ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ । ਇਸ ਸਮੇਂ ਵੱਡੀ ਗਿਣਤੀ ਚ ਸ਼ਰਧਾਲੂ ਸੰਗਤਾਂ ਨਗਰ ਕੀਰਤਨ ਰੂਪੀ ਪ੍ਰਚਾਰ ਯਾਤਰਾ 'ਚ ਸ਼ਾਮਲ ਹੋਈਆਂ । ਇਸ ਸਮੇਂ ਇੰਜੀਨੀਅਰ ਸਵਰਨ ਸਿੰਘ ਪ੍ਰਧਾਨ ਖਾਲਸਾ ਕਾਲਜ , ਸਰਬਜੀਤ ਸਿੰਘ ਧੂੰਦਾ ਐਡੀਸਨਲ ਮੈਨੇਜਰ , ਕੁਲਵੰਤ ਸਿੰਘ ਮੀਤ ਮੈਨੇਜਰ , ਮੇਜਰ ਸਿੰਘ ਸੰਧੂ ਸੁਪਰਵਾਈਜਰ ,ਦਿਲਬਾਗ ਸਿੰਘ ਗਿੱਲ , ਸਤਨਾਮ ਸਿੰਘ ਗਿੱਲ , ਸੁਖਵਿੰਦਰ ਸਿੰਘ ਕਰੂਕਸ਼ੇਤਰ , ਭੁਪਿੰਦਰ ਸਿੰਘ , ਭਾਈ ਹਰਜਿੰਦਰ ਸਿੰਘ ਚੰਡੀਗੜ੍ਹ , ਗੁਰਦਿਆਲ ਸਿੰਘ ਖਾਲਸਾ , ਸਤਨਾਮ ਸਿੰਘ ਰਾਮੇ ਆਦਿ ਹੋਰਨਾਂ ਸ਼ਿਰਕਤ ਕੀਤੀ ।

Karan Kumar

This news is Content Editor Karan Kumar