ਠੱਗ ਟ੍ਰੈਵਲ ਏਜੰਟ ਕਪਿਲ ਸ਼ਰਮਾ ਖਿਲਾਫ 30ਵਾਂ ਮਾਮਲਾ ਦਰਜ

09/01/2019 12:49:33 PM

ਜਲੰਧਰ (ਜ. ਬ.)– ਠੱਗ ਏਜੰਟ ਕਪਿਲ ਸ਼ਰਮਾ ਖਿਲਾਫ ਬਾਰਾਦਰੀ ਥਾਣੇ ’ਚ 30ਵਾਂ ਮਾਮਲਾ ਦਰਜ ਹੋ ਗਿਆ ਹੈ। ਸਲਿੰਦਰ ਕੁਮਾਰ ਪੁੱਤਰ ਵਿਸ਼ਨੂੰ ਦੱਤ ਵਾਸੀ ਜਮਸ਼ੇਰ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਜੂਨ 2018 ਵਿਚ ਉਹ ਸਟੱਡੀ ਐਕਸਪ੍ਰੈੱਸ ਦੇ ਮਾਲਕ ਕਪਿਲ ਸ਼ਰਮਾ ਨਾਲ ਮਿਲੇ ਸੀ। ਮੁਲਜ਼ਮ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਸੀ ਕਿ ਉਹ ਉਨ੍ਹਾਂ ਦੇ ਬੇਟੇ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾ ਦੇਵੇਗਾ। ਵੀਜ਼ਾ ਲਗਵਾਉਣ ਲਈ ਕਪਿਲ ਨੇ 12 ਲੱਖ 50 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਪਿਲ ਦੇ ਅਕਾਊਂਟ ’ਚ 1017000 ਟਰਾਂਸਫਰ ਕੀਤੇ ਅਤੇ 233000 ਨਕਦੀ ਦੇ ਰੂਪ ਵਿਚ ਦਿੱਤੇ। ਸਲਿੰਦਰ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਹੈ ਕਿ ਕਪਿਲ ਨੂੰ ਪੈਸੇ ਦੇਣ ਦੇ ਬਾਅਦ ਵੀ ਉਸ ਨੇ ਵੀਜ਼ਾ ਨਹੀਂ ਲਗਾਵਾਇਆ, ਜਿਸ ਨੂੰ ਦੇਖਦੇ ਉਨ੍ਹਾਂ ਨੇ ਆਪਣੇ ਪੈਸੇ ਵਾਪਸ ਮੰਗੇ। ਕਪਿਲ ਨੇ ਉਨ੍ਹਾਂ ਨੂੰ 2 ਲੱਖ ਰੁਪਏ ਵਾਪਸ ਕਰ ਦਿੱਤੇ ਪਰ ਬਾਕੀ ਦੇ ਪੈਸੇ ਵਾਪਸ ਕਰਨ ’ਚ ਨਾਂਹ-ਨੁਕਰ ਕਰਨ ਲੱਗਾ। ਕਪਿਲ ਦੇ ਭੱਜਣ ਦੀ ਖਬਰ ਸਾਹਮਣੇ ਆਉਣ ’ਤੇ ਪੀੜਤ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ, ਜਿਸ ਦੇ ਤਹਿਤ ਪੁਲਸ ਨੇ ਧਾਰਾ 406, 420 ਅਤੇ ਇਮੀਗ੍ਰੇਸ਼ਨ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।