ਜਲੰਧਰ: ਸਕਾਲਰਸ਼ਿਪ ਦੀ ਫੀਸ ਨੂੰ ਲੈ ਕੇ ਅੜ੍ਹੇ ਵਿਦਿਆਰਥੀ, ਲਾਇਆ ਧਰਨਾ

02/17/2020 5:16:31 PM

ਜਲੰਧਰ (ਸੋਨੂੰ)— ਜਲੰਧਰ 'ਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਫੀਸ ਨੂੰ ਲੈ ਕੇ ਐੱਚ. ਐੱਮ. ਵੀ. ਕਾਲਜ, ਸਿਟੀ ਇੰਸਟੀਚਿਊਟ ਮਕਸੂਦਾਂ ਅਤੇ ਖਾਲਸਾ ਕਾਲਜ ਦੇ ਬਾਹਰ ਵਿਦਿਆਰਥੀਆਂ ਨੇ ਧਰਨਾ ਲਗਾ ਦਿੱਤਾ। ਇਸ ਧਰਨੇ ਦੇ ਕਾਰਨ ਕਈ ਥਾਵਾਂ 'ਤੇ ਭਾਰੀ ਟ੍ਰੈਫਿਕ ਜਾਮ ਲੱਗਾ ਰਿਹਾ। ਧਰਨੇ ਕਾਰਨ ਵਰਕਸ਼ਾਪ ਚੌਕ ਤੋਂ ਲੈ ਕੇ ਡੀ. ਏ. ਵੀ. ਕਾਲਜ ਤੱਕ ਜਾਮ ਲੱਗਾ ਰਿਹਾ, ਜਿਸ ਕਰਕੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੇ ਇਲਾਵਾ ਮਕਸੂਦਾਂ 'ਚ ਸਿਟੀ ਇੰਸਟੀਚਿਊਟ ਦੇ ਬਾਹਰ ਵੀ ਟ੍ਰੈਫਿਕ ਸਮੱਸਿਆ ਖਰਾਬ ਹੋ ਗਈ।


ਜਾਣਕਾਰੀ ਮੁਤਾਬਕ ਐੱਸ. ਸੀ. ਵਿਦਿਆਰਥੀਆਂ ਲਈ ਕੇਂਦਰ ਸਰਕਾਰ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸ਼ੁਰੂ ਕੀਤੀ ਹੋਈ ਹੈ, ਜਿਸ ਦੇ ਤਹਿਤ ਦਲਿਤ ਬੱਚੇ ਦੀ ਫੀਸ ਸਰਕਾਰ ਆਪਣੇ ਵੱਲੋਂ ਕਾਲਜ ਨੂੰ ਦਿੰਦੀ ਹੈ। ਬੀਤੇ ਕੁਝ ਸਾਲਾਂ ਤੋਂ ਕਾਲਜ ਅਤੇ ਯੂਨੀਵਰਸਿਟੀਜ਼ ਬੱਚਿਆਂ ਨੂੰ ਪਰੇਸ਼ਾਨ ਕਰ ਰਹੇ ਹਨ ਕਿਉਂਕਿ ਸਰਕਾਰ ਵੱਲੋਂ ਫੀਸ ਨਹੀਂ ਆ ਰਹੀ ਹੈ। ਇਸ ਦੇ ਚਲਦਿਆਂ ਵਿਦਿਆਰਥੀਆਂ ਨੇ ਕਾਲਜਾਂ ਦੇ ਬਾਹਰ ਧਰਨੇ ਲਗਾਏ ਹਨ।

shivani attri

This news is Content Editor shivani attri