ਪੜ੍ਹਾਈ ''ਚ ਕਮਜ਼ੋਰ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ

07/16/2020 12:06:28 AM

ਜਲੰਧਰ,(ਸ਼ੋਰੀ)–ਥਾਣਾ ਭਾਰਗੋ ਕੈਂਪ ਅਧੀਨ ਪੈਂਦੇ ਬੂਟਾ ਮੰਡੀ 'ਚ 22 ਸਾਲਾ ਵਿਦਿਆਰਥੀ ਨੇ ਪੜ੍ਹਾਈ 'ਚ ਕਮਜ਼ੋਰ ਹੋਣ ਕਾਰਣ ਮਾਂ ਦੀ ਚੁੰਨੀ ਪੱਖੇ ਨਾਲ ਬੰਨ੍ਹ ਕੇ ਫਾਹ ਲਾ ਲਿਆ। ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਮਾਂ ਨੇ ਬੇਟੇ ਦੀ ਲਾਸ਼ ਨੂੰ ਲਟਕਿਆ ਵੇਖਿਆ। ਸੂਚਨਾ ਮਿਲਦੇ ਹੀ ਥਾਣਾ ਭਾਰਗੋ ਕੈਂਪ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਏ. ਐੱਸ. ਆਈ. ਗੋਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਤਰੁਣ ਪੁੱਤਰ ਸਵ. ਧਰਮਪਾਲ ਵਜੋਂ ਹੋਈ। ਉਸਦੀ ਮਾਂ ਦਾ ਕਹਿਣਾ ਹੈ ਕਿ ਉਸਦਾ ਬੇਟਾ 12ਵੀਂ ਦੇ ਪੇਪਰਾਂ ਦੀ ਤਿਆਰੀ ਕਰ ਰਿਹਾ ਸੀ ਅਤੇ ਪੇਪਰਾਂ ਦੀ ਟੈਨਸ਼ਨ ਕਾਰਣ ਉਸਨੇ ਅਜਿਹਾ ਕਦਮ ਉਠਾਇਆ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਮਾਮਲੇ ਵਿਚ ਪੁਲਸ ਧਾਰਾ 174 ਤਹਿਤ ਕਾਰਵਾਈ ਕਰ ਰਹੀ ਹੈ।

Deepak Kumar

This news is Content Editor Deepak Kumar