ਪੁਲਸ ਦਾ ਸਖਤ ਰਵਇਆ, ਸ਼ਹਿਰ ਦੇ ਮੁੱਖ ਰਸਤੇ ਕੀਤੇ ਸੀਲ

05/06/2020 1:04:00 AM

ਕਰਤਾਰਪੁਰ, (ਸਾਹਨੀ)— ਪਿਛਲੇ ਕੁਝ ਸਮੇਂ ਤੋਂ ਅਚਾਨਕ ਜ਼ਿਲ੍ਹਾ ਜਲੰਧਰ 'ਚ ਲਗਾਤਾਰ ਵੱਧ ਰਹੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਨਾਲ ਜਲੰਧਰ ਦੇ ਰੈਡ ਜ਼ੋਨ 'ਚ ਆਉਣ ਕਾਰਨ ਸਥਾਨਕ ਪੁਲਸ ਪ੍ਰਸ਼ਾਸਨ ਵਲੋਂ ਸ਼ਹਿਰ 'ਚ ਲਗਾਤਾਰ ਸਖਤੀ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸ਼ਹਿਰ 'ਚ ਖੁਲ੍ਹਣ ਵਾਲੀਆਂ ਜ਼ਰੂਰੀ ਸਾਮਾਨ ਦੀ ਵਿਕਰੀ ਦੀਆਂ ਦੁਕਾਨਾਂ ਲਈ ਸਮਾਂ ਹੱਕ ਸਵੇਰੇ 9 ਵਜੇ ਤੋਂ 1 ਵਜੇ ਤਕ ਕਰ ਦਿੱਤੀਆਂ ਹਨ। ਇਸ ਸਬੰਧੀ ਡੀ. ਐੱਸ. ਪੀ. ਸੁਰਿੰਦਰ ਸਿੰਘ ਧੋਗੜੀ ਨੇ ਦੱਸਿਆ ਕਿ ਪੁਲਸ ਵਲੋਂ ਬਾਰ-ਬਾਰ ਲੋਕਾਂ ਨੂੰ ਘਰਾਂ 'ਚ ਰਹਿਣ ਲਈ ਪ੍ਰੇਰਿਤ ਕਰਨ ਦੇ ਬਾਵਜੂਦ ਲੋਕ ਬੇਲੋੜੇ ਕੰਮਾਂ ਲਈ ਘਰਾਂ 'ਚ ਨਿਕਲ ਰਹੇ ਹਨ, ਜਿਸ ਨਾਲ ਸ਼ਹਿਰ 'ਚ ਮਾਹੌਲ ਵਿਗੜ ਰਿਹਾ ਹੈ। ਇਸ ਲਈ ਸਥਾਨਕ ਪੁਲਸ ਨੇ ਸ਼ਹਿਰ ਨਾਲ ਸਬੰਧਤ ਕੌਂਸਲਰਾਂ ਅਤੇ ਪਤਵੰਤਿਆਂ ਨਾਲ ਸਲਾਹ ਕਰ ਕੇ ਜੀ. ਟੀ. ਰੋਡ ਤੋਂ ਸ਼ਹਿਰ ਨੂੰ ਜਾਣ ਵਾਲੇ ਜ਼ਿਆਦਾਤਰ ਬਾਜ਼ਾਰਾਂ ਨੂੰ ਸੀਲ ਕਰਨ ਦੀ ਕਾਰਵਾਈ ਕੀਤੀ।
ਉਨ੍ਹਾਂ ਦੱਸਿਆ ਕਿ ਸ਼ਹਿਰ ਅੰਦਰ ਜਾਂਦੇ ਦੋ ਰਸਤੇ ਭੁਲੱਥ ਮੋੜ ਅਤੇ ਕਿਸ਼ਨਗੜ੍ਹ ਰੋਡ ਵਾਲੇ ਦੋ ਰਸਤੇ ਖੁੱਲ੍ਹੇ ਗਏ ਹਨ ਅਤੇ ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ਅਤੇ ਮੁਹੱਲਿਆ 'ਚ ਅਤੇ ਰਸਤਿਆਂ ਉੱਪਰ ਕੌਂਸਲਰਾਂ ਨੂੰ ਸਥਿਤੀ 'ਤੇ ਕੰਟਰੋਲ ਕਰਨ ਲਈ ਵਲੰਟੀਅਰਾਂ ਦੀਆਂ ਡਿਊਟੀਆਂ ਲਾਉਣ ਲਈ ਪ੍ਰੇਰਿਤ ਕੀਤਾ। ਇਸ ਸਬੰਧੀ ਮੰਗਲਵਾਰ ਡੀ. ਐੱਸ. ਪੀ. ਸੁਰਿੰਦਰ ਪਾਲ ਧੋਗੜੀ ਦੀ ਅਗਵਾਈ 'ਚ ਥਾਣਾ ਮੁਖੀ ਇੰਸਪੈਕਟਰ ਹਰਦੀਪ ਸਿੰਘ, ਕੇਸਲ ਦੇ ਸਾਬਕਾ ਪ੍ਰਧਾਨ ਪ੍ਰਿੰਸ ਅਰੋੜਾ, ਸਾਬਕਾ ਕੌਂਸਲ ਪ੍ਰਧਾਨ ਸੂਰਜ ਭਾਨ, ਸਾਬਕਾ ਮੀਤ ਪ੍ਰਧਾਨ ਕੌਂਸਲਰ ਸੇਵਾ ਸਿੰਘ ਸਾਬਕਾ ਕੌਂਸਲਰ ਪ੍ਰਦੀਪ ਅਗੱਰਵਾਲ, ਸਾਬਕਾ ਕੌਂਸਲਰ ਤੇਜਪਾਲ ਤੇਜੀ ਅਤੇ ਹੋਰਨਾ ਦੇ ਸਹਿਯੋਗ ਨਾਲ ਸ਼ਹਿਰ ਨੂੰ ਜਾਣ ਵਾਲੇ ਰਸਤਿਆਂ ਤੇ ਬੈਰੀਕੇਟ ਲਾ ਕੇ ਬੰਦ ਕਰਵਾਏ ਹਨ। ਥਾਣਾ ਮੁੱਖੀ ਹਰਦੀਪ ਸਿੰਘ ਨੇ ਦਸਿਆ ਪੁਲਸ ਵਲੋਂ ਏ.ਐਸ.ਆਈ ਬੋਧ ਰਾਜ ਦੀ ਅਗੁਵਾਈ 'ਚ ਟੀਮ ਬਣਾ ਕੇ ਬੇਲੋੜੇ ਧੁੰਮਣ ਵਾਲੇ ਦੋ ਪਹੀਆ ਵਾਹਨ ਚਾਲਕਾਂ ਦੇ ਚਲਾਨ ਕੱਟਣ ਅਤੇ ਦੁਕਾਨਾ ਮੁਹਰੇ ਭੀੜ ਕਰਨ ਵਾਲਿਆ ਨੂੰ ਵੀ ਸਖਤ ਚਿਤਾਵਨੀ ਦਿੱਤੀ ਗਈ।


 

KamalJeet Singh

This news is Content Editor KamalJeet Singh