ਰੂਪਨਗਰ ''ਚ ਖੂੰਖਾਰ ਕੁੱਤਿਆਂ ਤੇ ਬਾਂਦਰਾਂ ਦਾ ਆਤੰਕ, ਦੋ ਬੀਬੀਆਂ ਨੂੰ ਕੀਤਾ ਜ਼ਖ਼ਮੀ

10/29/2020 6:43:45 PM

ਰੂਪਨਗਰ (ਕੈਲਾਸ਼)— ਸ਼ਹਿਰ 'ਚ ਜੰਗਲੀ ਬਾਂਦਰਾਂ ਅਤੇ ਖੂੰਖਾਰ ਕੁੱਤਿਆਂ ਦਾ ਆਤੰਕ ਬਣਿਆ ਹੋਇਆ ਹੈ। ਜਿਸ ਦੇ ਚੱਲਦੇ ਦੋ ਬੀਬੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਵੀ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਗਿਆਨੀ ਜੈਲ ਸਿੰਘ ਨਗਰ ਨਿਵਾਸੀ ਇਕ ਬੀਬੀ ਜਦੋਂ ਘਰ 'ਚ ਸਫਾਈ ਕਰ ਰਹੀ ਸੀ, ਤਾਂ ਉਸ 'ਤੇ ਜੰਗਲੀ ਬਾਂਦਰਾਂ ਨੇ ਹਮਲਾ ਕਰ ਦਿੱਤਾ ਅਤੇ ਬੀਬੀ ਦੀ ਪਿੱਠ 'ਤੇ ਦੰਦ ਗੱਡ ਦਿੱਤੇ ਗਏ। ਜਿਸ ਨਾਲ ਬੀਬੀ ਜ਼ਖ਼ਮੀ ਹੋ ਗਈ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਵੱਡੀ ਵਾਰਦਾਤ: ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀਆਂ ਲਾਸ਼ਾਂ

ਇਸ ਦੇ ਇਲਾਵਾ ਉਕਤ ਮਹੱਲੇ ਨਾਲ ਸੰਬੰਧਤ ਦੂਜੀ ਬੀਬੀ ਜੋ ਆਪਣੇ ਕੰਮ ਕਾਜ ਲਈ ਸੜਕ ਤੋ ਜਾ ਰਹੀ ਸੀ, ਉਥੋਂ ਘੁੰਮ ਰਹੇ ਆਵਾਰਾ ਕੁੱਤਿਆਂ ਨੇ ਉਸ ਨੂੰ ਫੜ ਲਿਆ ਅਤੇ ਉਸ ਦੀ ਲੱਤ 'ਤੇ ਕੱਟਿਆ। ਇਸ ਸਬੰਧ 'ਚ ਸ਼ਹਿਰ ਨਿਵਾਸੀਆਂ ਨੇ ਦੱਸਿਆ ਕਿ ਅੱਜਕੱਲ ਸ਼ਹਿਰ 'ਚ ਜੰਗਲੀ ਬਾਂਦਰਾਂ ਅਤੇ ਅਵਾਰਾ ਕੁੱਤਿਆਂ ਦਾ ਆਤੰਕ ਵਧ ਚੁੱਕਾ ਹੈ ਪਰ ਜ਼ਿਲ੍ਹਾ ਪ੍ਰਸਾਸ਼ਨ ਇਸ ਪਾਸੇ ਧਿਆਨ ਨਹੀ ਦੇ ਰਿਹਾ। ਉਨ੍ਹਾਂ ਦੱਸਿਆ ਕਿ ਇਸ ਦੇ ਇਲਾਵਾ ਸ਼ਹਿਰ 'ਚ ਘੁੰਮਦੇ ਅਵਾਰਾ ਪਸ਼ੂ ਵੀ ਲੋਕਾਂ ਲਈ ਦੁਰਘਟਨਾਵਾਂ ਦਾ ਕਾਰਨ ਬਣ ਰਹੇ ਹਨ ਅਤੇ ਉਕਤ ਕਾਰਨਾਂ ਦੇ ਚੱਲਦੇ ਰੋਜਾਨਾ ਹਾਦਸੇ ਹੋ ਰਹੇ ਹਨ ਪਰ ਪ੍ਰਸ਼ਾਸਨ ਇਸ ਤੋਂ ਕੋਈ ਸਬਕ ਨਹੀ ਲੈ ਰਿਹਾ।

ਇਹ ਵੀ ਪੜ੍ਹੋ: ਕੈਪਟਨ ਤੇ ਪੀ. ਐੱਮ. ਮੋਦੀ 'ਤੇ 'ਆਪ' ਵਿਧਾਇਕਾ ਬਲਜਿੰਦਰ ਕੌਰ ਦੇ ਤਿੱਖੇ ਸ਼ਬਦੀ ਵਾਰ (ਵੀਡੀਓ)

ਲੋਕਾਂ ਦਾ ਕਹਿਣਾ ਹੈ ਕਿ ਅਕਸਰ ਰੂਪਨਗਰ ਦੇ ਨਾਲ ਲੱਗਦੇ ਪਹਾੜੀ ਖੇਤਰ ਅਤੇ ਦਰਿਆ ਦੇ ਆਸਪਾਸ ਰੋਜਾਨਾ ਲੋਕ ਬ੍ਰੈੱਡ ਰੋਟੀ ਆਦਿ ਬਾਂਦਰਾਂ ਨੂੰ ਧਾਰਮਿਕ ਭਾਵਨਾਵਾਂ ਦੇ ਚੱਲਦੇ ਖਿਲਾ ਦਿੰਦੇ ਹਨ। ਜਿਸ ਦੇ ਚੱਲਦੇ ਹੁਣ ਬਾਂਦਰਾਂ ਦੀ ਵੱਧ ਭਰਮਾਰ ਹੋ ਚੁੱਕੀ ਹੈ ਅਤੇ ਇਹ ਬਾਂਦਰ ਹੁਣ ਸ਼ਹਿਰ 'ਚ ਪ੍ਰਵੇਸ਼ ਕਰਨ ਲੱਗੇ ਹਨ। ਇਹ ਬਾਂਦਰ ਕਦੇ ਲੋਕਾਂ ਦੇ ਘਰਾਂ 'ਚ ਘੁਸ ਜਾਂਦੇ ਹਨ, ਜਦਕਿ ਕਈ ਬਾਂਦਰ ਲੋਕਾਂ ਦੀਆਂ ਛੱਤਾਂ 'ਤੇ ਹੀ ਡੇਰਾ ਜਮਾ ਲੈਂਦੇ ਹਨ, ਜਿਨ੍ਹਾਂ ਨੂੰ ਹੁਣ ਰੋਕਣ ਦਾ ਯਤਨ ਕੀਤਾ ਜਾਂਦਾ ਹੈ ਤਾਂ ਇਹ ਸਬੰਧਤ ਵਿਅਕਤੀ ਤੇ ਹਮਲਾ ਵੀ ਕਰ ਦਿੰਦੇਂ ਹਨ। ਇਨ੍ਹਾਂ ਲੋਕਾਂ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਸ਼ਹਿਰ 'ਚ ਜੰਗਲੀ ਬਾਂਦਰਾਂ ਅਤੇ ਖੂੰਖਾਰ ਕੁੱਤਿਆਂ ਦੇ ਆਤੰਕ ਤੋਂ ਨਿਜਾਤ ਦਿਲਾਈ ਜਾਵੇ।
ਇਹ ਵੀ ਪੜ੍ਹੋ: ਆਈਲੈੱਟਸ ਨੇ ਖੋਹੀਆਂ ਘਰ ਦੀਆਂ ਖ਼ੁਸ਼ੀਆਂ, ਦੁਖੀ ਕੁੜੀ ਨੇ ਚੁੱਕਿਆ ਖ਼ੌਫ਼ਨਾਕ ਕਦਮ

shivani attri

This news is Content Editor shivani attri