ਘਰ ਚੋਂ ਸੋਨੇ ਦੇ ਗਹਿਣੇ ਅਤੇ ਲੱਖਾਂ ਦੀ ਨਕਦੀ ਲੈ ਚੋਰ ਹੋਏ ਫਰਾਰ

12/05/2019 10:59:05 PM

ਬਲਾਚੌਰ/ਪੋਜੇਵਾਲ, (ਕਟਾਰੀਆ)- ਬਲਾਕ ਸਡ਼ੋਆ ਦੇ ਪਿੰਡ ਮੰਗੂਪੁਰ ਵਿਖੇ ਇਕ ਘਰ ’ਚੋਂ 12 ਤੋਲੇ ਸੋਨਾ ਅਤੇ 2.50 ਲੱਖ ਰੁਪਏ ਚੋਰੀ ਹੋਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਜਾਗਰ ਸਿੰਘ ਨੇ ਦੱਸਿਆ ਕਿ ਪਵਨ ਕੁਮਾਰ ਪੁੱਤਰ ਸ਼੍ਰੀ ਰਾਮ ਨੇ ਆਪਣੇ ਬਿਆਨ ਦਰਜ ਕਰਵਾਏ ਕਿ ਮੈਂ ਡੇਅਰੀ ਅਤੇ ਮੱਝਾਂ ਦੇ ਵਪਾਰ ਦਾ ਕੰਮ ਕਰਦਾ ਹਾਂ। ਤਡ਼ਕੇ ਕਰੀਬ 4 ਵਜੇ ਮੈਂ, ਮੇਰੀ ਘਰਵਾਲੀ ਅਤੇ ਬੇਟਾ ਮੱਝਾਂ ਚੋਣ ਚਲੇ ਗਏ ਅਤੇ ਮੇਰੀ ਬੇਟੀ ਬਿੰਦੂ ਘਰ ਸੀ। ਜਦੋਂ ਅਸੀਂ ਕਰੀਬ 5 ਵਜੇ ਸਵੇਰੇ ਵਾਪਿਸ ਆ ਕੇ ਘਰ ਦੇ ਅੰਦਰ ਵਡ਼ੇ ਤਾਂ ਅੰਦਰੋਂ ਹੇਮਰਾਜ ਪੁੱਤਰ ਦੌਲਤ ਰਾਮ ਜੋ ਪਿੰਡ ਦਾ ਹੀ ਰਹਿਣ ਵਾਲਾ ਹੈ ਗੇਟ ਵੱਲ ਤੇਜ਼ੀ ਨਾਲ ਆ ਰਿਹਾ ਸੀ ਜਿਸ ਨੇ ਮੈਨੂੰ ਧਮਕੀ ਦਿੱਤੀ ਅਤੇ ਘਰ ਤੋਂ ਬਾਹਰ ਖਡ਼੍ਹੀ ਕਾਰ ਵਿਚ ਬੈਠ ਕੇ ਚਲਾ ਗਿਆ। ਮੇਰੀ ਘਰ ਵਾਲੀ ਅਤੇ ਮੇਰੇ ਪੁੱਤਰ ਨੇ ਜਦੋਂ ਕਮਰੇ ਦੇ ਅੰਦਰ ਜਾ ਕੇ ਦੇਖਿਆ ਤਾਂ ਮੇਰੀ ਬੇਟੀ ਬਿੰਦੂ ਕਮਰੇ ’ਚ ਨਹੀਂ ਸੀ ਅਤੇ ਪੇਟੀ ਦਾ ਕੁੰਡਾ ਪੁੱਟਿਆ ਹੋਇਆ ਸੀ ਅਤੇ ਫਰੋਲਾ ਫਰਾਲੀ ਵੀ ਕੀਤੀ ਹੋਈ ਸੀ। ਜਦੋਂ ਸਾਮਾਨ ਚੈੱਕ ਕੀਤਾ ਤਾਂ ਪੇਟੀ ਵਿਚੋਂ 2.50 ਲੱਖ ਰੁਪਏ ਨਕਦ ਅਤੇ 12 ਤੋਲੇ ਸੋਨਾ ਚੋਰੀ ਹੋ ਚੁੱਕਾ ਸੀ। ਪੁਲਸ ਨੇ ਦੋਵਾਂ ਖਿਲਾਫ਼ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Bharat Thapa

This news is Content Editor Bharat Thapa