ਘਰ ’ਚੋਂ ਗਹਿਣੇ, ਨਕਦੀ ਅਤੇ ਕੀਮਤੀ ਸਮਾਨ ਚੋਰੀ

12/13/2019 12:09:22 AM

ਟਾਂਡਾ ਉਡ਼ਮੁਡ਼,(ਪੰਡਿਤ)- ਚੋਰਾਂ ਨੇ ਬੀਤੀ ਰਾਤ ਸਿੰਘਪੁਰਾ ਮੁਹੱਲਾ ਉਡ਼ਮੁਡ਼ ’ਚ ਇਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰਾਂ ਨੇ ਰੋਹਿਤ ਪੁੱਤਰ ਦੇਵ ਰਾਜ ਦੇ ਘਰ ’ਚ ਉਸ ਸਮੇਂ ਚੋਰੀ ਕੀਤੀ ਜਦੋਂ ਉਸ ਦਾ ਪਰਿਵਾਰ ਮੁਹੱਲੇ ’ਚ ਹੀ ਆਪਣੇ ਦੂਜੇ ਘਰ ਮੌਜੂਦ ਸੀ। ਅੱਜ ਸਵੇਰੇ ਜਦੋਂ ਰੋਹਿਤ ਦੀ ਮਾਤਾ ਠੀਲੋ ਅਤੇ ਪਿਤਾ ਦੇਵ ਰਾਜ ਸਵੇਰੇ ਘਰ ਆਏ ਤਾਂ ਚੋਰੀ ਦੀ ਵਾਰਦਾਤ ਬਾਰੇ ਪਤਾ ਲੱਗਿਆ। ਠੀਲੋ ਨੇ ਦੱਸਿਆ ਕਿ ਉਸ ਦੀ ਬੇਟੀ ਦਾ ਅਗਲੇ ਮਹੀਨੇ ਵਿਆਹ ਹੈ ਅਤੇ ਉਨ੍ਹਾਂ ਉਸ ਲਈ ਜੋ ਗਹਿਣੇ ਬਣਾਏ ਸਨ, ਚੋਰ ਚੋਰੀ ਕਰ ਕੇ ਲੈ ਗਏ ਸਨ।

ਉਨ੍ਹਾਂ ਦੱਸਿਆ ਕਿ ਚੋਰ ਘਰ ਦੀਆਂ ਅਲਮਾਰੀਆਂ ਤੋਡ਼ ਕੇ 10 ਤੋਲੇ ਸੋਨੇ ਦੇ ਗਹਿਣੇ, ਲਗਭਗ 50 ਹਜ਼ਾਰ ਨਕਦੀ, ਦੋ ਗੈਸ ਸਿਲੰਡਰ, ਕੀਮਤੀ ਅਣਸੀਤੇ ਕੱਪਡ਼ੇ ਅਤੇ ਹੋਰ ਸਾਮਾਨ ਚੋਰੀ ਕਰ ਕੇ ਲੈ ਗਏ ਹਨ। ਪਰਿਵਾਰ ਅਤੇ ਵਾਰਡ ਦੇ ਕੌਂਸਲਰ ਰਾਕੇਸ਼ ਬਿੱਟੂ ਤੋਂ ਸੂਚਨਾ ਮਿਲਣ ’ਤੇ ਟਾਂਡਾ ਪੁਲਸ ਦੇ ਥਾਣੇਦਾਰ ਗੁਰਬਚਨ ਸਿੰਘ ਨੇ ਮੌਕੇ ’ਤੇ ਆ ਕੇ ਤਫਤੀਸ਼ ਸ਼ੁਰੂ ਕੀਤੀ ਹੈ।

 

 

Bharat Thapa

This news is Content Editor Bharat Thapa