ਸ਼੍ਰੀ ਰਾਮ ਨੌਮੀ ਸ਼ੋਭਾ ਯਾਤਰਾ ਨੂੰ ਲੈ ਕੇ ਦੂਜੀ ਮੀਟਿੰਗ ਸੰਪੰਨ

03/16/2019 11:37:22 AM


ਜਲੰਧਰ (ਸੋਨੂੰ)— ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਜੀ ਦੀ ਅਗਵਾਈ 'ਚ ਸ਼੍ਰੀ ਰਾਮ ਨੌਮੀ ਦੇ ਮੌਕੇ 'ਤੇ 13 ਅਪ੍ਰੈਲ ਨੂੰ ਸ਼੍ਰੀ ਰਾਮ ਚੌਕ ਤੋਂ ਕੱਢੀ ਜਾ ਰਹੀ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਦੇ ਸਬੰਧ 'ਚ ਦੂਜੀ ਬੈਠਕ ਦਾ ਆਯੋਜਨ ਕੀਤਾ ਸ਼ੁੱਕਰਵਾਰ ਨੂੰ ਗੁਲਸ਼ਨ ਪੈਲੇਸ 'ਚ ਕੀਤਾ ਗਿਆ।

ਬੈਠਕ ਦਾ ਸ਼ੁੱਭ ਆਰੰਭ ਸ਼੍ਰੀ ਵਰਿੰਦਰ ਸ਼ਰਮਾ ਨੇ ਹਨੂੰਮਾਨ ਚਾਲੀਸਾ ਨਾਲ ਕੀਤਾ। ਇਸ ਮੌਕੇ 'ਤੇ ਗੌਰਵ ਚਤਰਥ ਐਂਡ ਪਾਰਟੀ ਅਤੇ ਛੋਟੇ ਬੱਚਿਆਂ ਨੇ ਸ਼੍ਰੀ ਰਾਮ ਦੇ ਭਜਨਾਂ ਦਾ ਗੁਣਗਾਣ ਕੀਤਾ। ਮੁੱਖ ਮਹਿਮਾਨ ਦੇ ਤੌਰ  'ਤੇ ਪਹੁੰਚੇ ਸ਼੍ਰੀ ਵਿਜੇ ਚੋਪੜਾ ਜੀ ਨੇ ਜੋਤ ਜਲਾ ਕੇ ਸਮਾਰੋਹ ਦਾ ਸ਼ੁੱਭ ਆਰੰਭ ਕੀਤਾ।

ਸ਼੍ਰੀ ਵਿਜੇ ਚੋਪੜਾ ਜੀ ਨੇ ਗੁਲਸ਼ਨ ਪੈਲੇਸ ਦੇ ਪ੍ਰਬੰਧਕ ਨੂੰ ਵੀ ਸਨਮਾਨਤ ਕੀਤਾ। ਇਸ ਮੌਕੇ 'ਤੇ ਲੱਕੀ ਡਰਾਅ ਅਤੇ ਬੰਪਰ ਡਰਾਅ ਵੀ ਕੱਢਿਆ ਗਿਆ। ਸਮਾਰੋਹ 'ਚ ਮੈਡੀਕਲ ਚੈਕਅਪ ਕੈਂਪ ਵੀ ਲਗਾਇਆ ਗਿਆ।

shivani attri

This news is Content Editor shivani attri