ਸਪਾਈਸ ਜੈੱਟ ਫਲਾਈਟ ਨੇ 40 ਮਿੰਟ ਦੀ ਦੇਰੀ ਨਾਲ ਭਰੀ ਉਡਾਣ

10/17/2019 9:36:04 AM

ਜਲੰਧਰ (ਸਲਵਾਨ)— ਆਦਮਪੁਰ ਤੋਂ ਦਿੱਲੀ ਲਈ ਦੋਆਬਾ ਖੇਤਰ ਦੀ ਇਕਲੌਤੀ ਸਪਾਈਸ ਜੈੱਟ ਦੀ ਫਲਾਈਟ ਨੇ ਬੀਤੇ ਦਿਨ 40 ਮਿੰਟ ਦੇਰੀ ਨਾਲ ਉਡਾਣ ਭਰੀ। ਸਪਾਈਸ ਜੈੱਟ ਫਲਾਈਟ ਦਿੱਲੀ ਤੋਂ ਆਦਮਪੁਰ ਲਈ 15 ਮਿੰਟ ਦੇਰੀ ਨਾਲ ਚੱਲੀ ਅਤੇ ਆਦਮਪੁਰ 45 ਮਿੰਟ ਦੇਰੀ ਨਾਲ ਪਹੁੰਚੀ। ਸਪਾਈਸ ਜੈੱਟ ਫਲਾਈਟ ਦਿੱਲੀ ਤੋਂ ਆਦਮਪੁਰ ਲਈ ਦੁਪਹਿਰ 1.30 ਵਜੇ ਚਲਦੀ ਹੈ ਅਤੇ ਆਦਮਪੁਰ 2.25 'ਤੇ ਪਹੁੰਚਦੀ ਹੈ। ਉਥੇ ਹੀ ਬੁੱਧਵਾਰ ਨੂੰ ਦਿੱਲੀ ਤੋਂ ਆਦਮਪੁਰ ਫਲਾਈਟ ਨੇ ਦੁਪਹਿਰ 1.45 'ਤੇ ਉਡਾਣ ਭਰੀ ਅਤੇ ਦੁਪਹਿਰ 3.10 'ਤੇ ਆਦਮਪੁਰ ਪਹੁੰਚੀ। ਆਦਮਪੁਰ ਤੋਂ ਦਿੱਲੀ ਲਈ ਸਪਾਈਸ ਜੈੱਟ ਫਲਾਈਟ 40 ਮਿੰਟ ਦੀ ਦੇਰੀ ਕਾਰਣ ਦੁਪਹਿਰ 3.25 'ਤੇ ਚੱਲੀ ਅਤੇ 45 ਮਿੰਟ ਦੀ ਦੇਰੀ ਨਾਲ ਦੁਪਹਿਰ 4.35 'ਤੇ ਦਿੱਲੀ ਪਹੁੰਚੀ। ਸਪਾਈਸ ਜੈੱਟ ਫਲਾਈਟ ਆਦਮਪੁਰ ਤੋਂ ਦਿੱਲੀ ਲਈ ਦੁਪਹਿਰ 2.45 'ਤੇ ਚੱਲੀ ਅਤੇ 4 ਵਜੇ ਦਿੱਲੀ ਪਹੁੰਚੀ।

shivani attri

This news is Content Editor shivani attri