ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਗੀਤਕਾਰ ਗ੍ਰਿਫ਼ਤਾਰ

11/28/2022 5:13:14 PM

ਜਲੰਧਰ/ ਫਗਵਾੜਾ- 2019 ਵਿੱਚ ਲਿਖੇ "ਡੇਰਾ ਵਿਰੋਧੀ" ਗੀਤ ਲਈ ਇਕ ਐੱਨ. ਆਰ. ਆਈ. ਗੀਤਕਾਰ ਨੂੰ ਸ਼ਨੀਵਾਰ ਗ੍ਰਿਫ਼ਤਾਰ ਕੀਤਾ ਗਿਆ। ਡਾ. ਭੀਮ ਰਾਓ ਅੰਬੇਡਕਰ ਦਾ ਅਨੁਸਰਣ ਕਰਨ ਵਾਲੇ ਸਪੇਨ ਨਿਵਾਸੀ ਪਵਨ ਮਹਿਮੀ ਨੂੰ ਫਗਵਾੜਾ ਨੇੜੇ ਹਦੀਆਬਾਦ ਤੋਂ ਚੁੱਕਿਆ ਗਿਆ ਸੀ, ਜਿੱਥੇ ਇੱਕ ਅਨੁਸੂਚਿਤ ਜਾਤੀ ਸਮੂਹ ਸੰਵਿਧਾਨ ਦੇ ਖਰੜ੍ਹੇ ਦੀ ਵਰ੍ਹੇਗੰਢ ਮਨਾ ਰਿਹਾ ਸੀ।

ਇਹ ਵੀ ਪੜ੍ਹੋ :  ਦੁਖ਼ਦਾਇਕ ਖ਼ਬਰ: ਚੰਗੇ ਭਵਿੱਖ ਖ਼ਾਤਿਰ ਅਮਰੀਕਾ ਗਏ ਜਲੰਧਰ ਦੇ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

ਜ਼ਿਕਰਯੋਗ ਹੈ ਕਿ ਮਾਰਚ 2019 ਵਿੱਚ ਜਲੰਧਰ ਸਥਿਤ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਪ੍ਰਧਾਨ ਅਮਿਤ 'ਜੱਸੀ ਤਲਹਣ' ਨੇ ਗਾਇਕ ਜੀਵਨ ਮਹਿਮੀ ਖ਼ਿਲਾਫ਼ ਪਤਾਰਾ ਵਿਖੇ ਆਈ. ਪੀ. ਸੀ. ਦੀ ਧਾਰਾ 295-ਏ (ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ) ਦੇ ਤਹਿਤ ਐੱਫ਼. ਆਈ. ਆਰ. ਦਰਜ ਕਰਵਾਈ ਸੀ। ਜਿਸ ਵਿੱਚ ਦੋਸ਼ ਲਾਇਆ ਸੀ ਕਿ ਉਸ ਨੇ ਡੇਰਿਆਂ ਨਾਲ ਦੁਰਵਿਵਹਾਰ ਕੀਤਾ ਸੀ। ਗੀਤ ਮਗਰੋਂ ਗੀਤਕਾਰ ਪਵਨ ਮਹਿਮੀ 'ਤੇ ਵੀ ਮਾਮਲਾ ਦਰਜ ਕੀਤਾ ਗਿਆ ਸੀ। ਮਹਿਮੀ ਦਾ ਸਮਰਥਨ ਕਰਨ ਵਾਲੇ ਅੰਬੇਡਕਰ ਸੈਨਾ ਮੂਲਨਿਵਾਸੀ ਦੇ ਪ੍ਰਧਾਨ ਹਰਭਜਨ ਸੁਮਨ ਨੇ ਕਿਹਾ ਕਿ ਜਦੋਂ ਗਾਇਕ ਨੂੰ ਜ਼ਮਾਨਤ ਮਿਲ ਗਈ ਸੀ, ਉਦੋਂ ਤੋਂ ਪਵਨ ਨੂੰ ਵਿਦੇਸ਼ ਵਿੱਚ ਹੋਣ ਕਾਰਨ ਭਗੌੜਾ ਕਰਾਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਡਰਾਈਵਰ ਦੀ ਅੱਖ ਲੱਗਣ ਕਾਰਨ ਪਰਿਵਾਰ 'ਚ ਵਿਛੇ ਸੱਥਰ, ਫਿਲੌਰ ਵਿਖੇ ਭਿਆਨਕ ਹਾਦਸੇ ਨੇ ਲਈਆਂ 2 ਜਾਨਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 

shivani attri

This news is Content Editor shivani attri