ਸਹੁਰੇ ਪਰਿਵਾਰ ਤੋਂ ਦੁਖੀ ਜਵਾਈ ਨੇ ਕੀਤੀ ਖੁਦਕੁਸ਼ੀ

08/27/2019 8:48:42 PM

ਰਾਹੋਂ, (ਪ੍ਰਭਾਕਰ)- ਦੁਬਈ ਤੋਂ ਆਏ ਪਤੀ ਨੇ ਪਤਨੀ ਤੋਂ 10 ਸਾਲ ਦੇ ਪੈਸਿਆਂ ਦਾ ਹਿਸਾਬ ਮੰਗਣ ’ਤੇ ਸਹੁਰੇ ਪਰਿਵਾਰ ਵੱਲੋਂ ਕੁੱਟ-ਮਾਰ ਕਰਨ ਦੀ ਸ਼ਰਮਿੰਦਗੀ ਕਾਰਣ ਪਤੀ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਿਸ ਕਾਰਣ 4 ਵਿਅਕਤੀਆਂ ’ਤੇ ਮਾਮਲਾ ਦਰਜ ਹੋਣ ਦਾ ਸਮਾਚਾਰ ਹੈ।

ਥਾਣਾ ਰਾਹੋਂ ਦੇ ਏ.ਐੱਸ.ਆਈ. ਕਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਸਲੇਮਪੁਰ ਦੀ ਰਹਿਣ ਵਾਲੀ ਰਤਨੀ ਪਤਨੀ ਸਵ. ਦਰਸ਼ਨ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਸ ਦੇ 5 ਲਡ਼ਕੇ ਤੇ 2 ਲਡ਼ਕੀਆਂ ਹਨ ਤੇ ਸਾਰੇ ਵਿਆਹੇ ਹੋਏ ਹਨ। ਉਸ ਦਾ ਲਡ਼ਕਾ ਜਸਵੰਤ ਰਾਏ ਕਰੀਬ 10 ਸਾਲ ਤੋਂ ਦੁਬਈ ਵਿਚ ਰਹਿੰਦਾ ਸੀ ਅਤੇ ਸਾਲ-ਡੇਢ ਸਾਲ ਬਾਅਦ ਛੁੱਟੀ ਕੱਟਣ ਆਉਂਦਾ ਸੀ। ਜਸਵੰਤ ਰਾਏ ਹੁਣ ਜਦੋਂ ਦੁਬਈ ਤੋਂ ਆਇਆ ਤਾਂ ਉਸ ਨੇ ਆਪਣੀ ਪਤਨੀ ਰਮਨਜੀਤ ਤੋਂ ਪੈਸਿਆਂ ਦਾ ਹਿਸਾਬ ਪੁੱਛਿਆ ਤਾਂ ਦੋਵਾਂ ਵਿਚ ਝਗਡ਼ਾ ਹੋ ਗਿਆ। ਉਸ ਦੀ ਨੂੰਹ ਰਮਨਜੀਤ ਨੇ ਆਪਣੇ ਪੇਕੇ ਫੋਨ ਕਰ ਕੇ ਆਪਣੇ ਪਤੀ ਜਸਵੰਤ ਰਾਏ ਦੇ ਸਹੁਰਾ ਸੀਸ ਰਾਮ ਅਤੇ ਛੋਟਾ ਸਾਲਾ ਮੱਟੂ, ਸਾਂਢੂ ਰਾਮਾ ਵਾਸੀ ਕਾਠਗਡ਼੍ਹ ਨੂੰ ਬੁਲਾ ਲਿਆ ਅਤੇ ਉਹ ਉਸ ਦੇ ਲਡ਼ਕੇ ਜਸਵੰਤ ਰਾਏ ਨਾਲ ਬਹਿਸਬਾਜ਼ੀ ਕਰਨ ਲੱਗ ਪਏ। ਇੰਨੇ ਨੂੰ ਸਰਪੰਚ ਸੰਦੀਪ ਕੁਮਾਰ ਵੀ ਆ ਗਿਆ ਉਸ ਨੇ ਉਨ੍ਹਾਂ ਨੂੰ ਬਹੁਤ ਸਮਝਾਇਆ ਪਰ ਜਸਵੰਤ ਰਾਏ ਦੇ ਸਹੁਰੇ ਪਰਿਵਾਰ ਦੇ ਮੈਂਬਰਾਂ ਨੇ ਉਸ ਨਾਲ ਕੁੱਟ-ਮਾਰ ਕੀਤੀ ਅਤੇ ਘਰੋਂ ਚਲੇ ਗਏ। ਉਸ ਦਾ ਲਡ਼ਕਾ ਜਸਵੰਤ ਰਾਏ ਬਹੁਤ ਪ੍ਰੇਸ਼ਾਨ ਰਹਿਣ ਲੱਗ ਪਿਆ ਅਤੇ ਕਹਿਣ ਲੱਗਾ ਉਨ੍ਹਾਂ ਨੇ ਉਸ ਦੀ ਬਡ਼ੀ ਬੇਇੱਜ਼ਤੀ ਕੀਤੀ ਗਈ ਹੈ ਅਤੇ 10 ਸਾਲ ਦੇ ਪੈਸਿਆਂ ਦਾ ਵੀ ਕੁਝ ਪਤਾ ਨਹੀਂ। ਜਿਸ ਕਾਰਣ ਉਸ ਨੇ ਦੁਖੀ ਹੋ ਕੇ ਕਮਰੇ ਦਾ ਦਰਵਾਜ਼ਾ ਬੰਦ ਕਰ ਕੇ ਫਾਹਾ ਲੈ ਲਿਆ। ਉਸ ਦੀ ਮਾਂ ਨੇ ਸਹੁਰੇ ਪਰਿਵਾਰ ਖਿਲਾਫ ਕਾਰਵਾਈ ਦੀ ਮੰਗ ਕੀਤੀ। ਏ.ਐੱਸ.ਆਈ. ਕਰਮਜੀਤ ਸਿੰਘ ਤੇ ਹੈੱਡ ਕਾਂਸਟੇਬਲ ਹੇਮਰਾਜ ਨੇ ਮ੍ਰਿਤਕ ਜਸਵੰਤ ਰਾਏ ਦੀ ਮਾਤਾ ਰਤਨੀ ਦੇ ਬਿਆਨਾਂ ’ਤੇ ਥਾਣਾ ਰਾਹੋਂ ਵਿਖੇ ਮਾਮਲਾ ਦਰਜ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾਕੇ ਲਾਸ਼ ਸਸਕਾਰ ਲਈ ਵਾਰਿਸਾਂ ਨੂੰ ਸੌਂਪ ਦਿੱਤੀ।

 

 

KamalJeet Singh

This news is Content Editor KamalJeet Singh