ਸੋਲਰ ਲਾਈਟ ਲਗਾਉਂਦੇ ਸਮੇਂ ਲੱਗਾ ਕਰੰਟ, 1 ਦੀ ਮੌਤ, 2 ਗੰਭੀਰ ਜ਼ਖ਼ਮੀ

02/25/2021 6:26:14 PM

ਕਾਠਗੜ੍ਹ (ਰਜੇਸ਼ ਸ਼ਰਮਾ)-ਹਲਕੇ ਦੇ ਪਿੰਡ ਭਰਥਲਾ ਵਿਖੇ ਸੋਲਰ ਲਾਈਟ ਲਗਾਉਂਦੇ ਸਮੇਂ ਬਿਜਲੀ ਦੀ ਮੇਨ ਤਾਰ ਤੋਂ ਕਰੰਟ ਲੱਗਣ ਕਾਰਨ ਇਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੋ ਨੌਜਵਾਨ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: ਦਿੱਲੀ ਪੁਲਸ ਵੱਲੋਂ ਤਲਬ ਕੀਤੇ ਕਈ ਲੋਕਾਂ ਦਾ 26 ਜਨਵਰੀ ਦੀ ਹਿੰਸਾ ਨਾਲ ਕੋਈ ਸੰਬੰਧ ਨਹੀਂ : ਸਿਰਸਾ

ਜਾਣਕਾਰੀ ਮੁਤਾਬਕ ਪਿੰਡ ਭਰਥਲਾ ਇਕ ਕੰਪਨੀ ਦੇ 2 ਵਰਕਰ ਅਤੇ ਇਕ ਭਰਥਲੇ ਦਾ ਵਸਨੀਕ ਨੌਜਵਾਨ ਸੋਲਰ ਲਾਈਟ ਲਗਾ ਰਹੇ ਸਨ ਕਿ ਅਚਾਨਕ ਖੰਭਾ ਘੁੰਮ ਕੇ ਉੱਪਰੋਂ ਲੰਘਦੀਆਂ ਮੇਨ ਸਪਲਾਈ ਦੀਆਂ ਤਾਰਾਂ ਨਾਲ ਜਾ ਲੱਗਾ। ਜ਼ਬਰਦਸਤ ਕਰੰਟ ਲੱਗਦੇ ਹੀ ਕੰਪਨੀ ਦੇ ਮੁਲਾਜ਼ਮ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਪਿੰਡ ਭਰਥਲਾ ਦਾ ਨੌਜਵਾਨ ਤੇ ਕੰਪਨੀ ਦਾ ਦੂਜਾ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਬਲਾਚੌਰ ਅਤੇ ਸਿਵਲ ਹਸਪਤਾਲ ਪਹੁੰਚਾਇਆ ਗਿਆ। 

ਇਹ ਵੀ ਪੜ੍ਹੋ:ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਜਲੰਧਰ ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ

shivani attri

This news is Content Editor shivani attri