ਅਰੁਣਾਚਲ ਪ੍ਰਦੇਸ਼ ਦੀ ਸ਼ਰਾਬ ਸਮੇਤ ਸਮੱਗਲਰ ਕਾਬੂ

09/09/2019 5:13:48 PM

ਜਲੰਧਰ (ਮਹੇਸ਼) : ਥਾਣਾ ਸਦਰ ਦੀ ਫਤਿਹਪੁਰ (ਪ੍ਰਤਾਪਪੁਰਾ) ਪੁਲਸ ਚੌਕੀ ਨੇ ਅਰੁਣਾਚਲ ਪ੍ਰਦੇਸ਼ ਦੀ ਸ਼ਰਾਬ ਸਮੇਤ ਸਮੱਗਲਰ ਨੂੰ ਕਾਬੂ ਕੀਤਾ ਹੈ। ਜਲੰਧਰ ਕੈਂਟ ਦੇ ਨਵੇਂ ਏ. ਸੀ. ਪੀ. ਮੇਜਰ ਸਿੰਘ ਢੱਡਾ ਨੇ ਦੱਸਿਆ ਕਿ ਐੱਸ. ਐੱਚ. ਓ. ਸਦਰ ਰੇਸ਼ਮ ਸਿੰਘ ਦੀ ਅਗਵਾਈ 'ਚ ਐੱਸ. ਆਈ. ਕੁਲਦੀਪ ਸਿੰਘ ਚੌਕੀ ਮੁਖੀ ਫਤਿਹਪੁਰ ਵੱਲੋਂ ਟੀ ਪੁਆਇੰਟ ਪ੍ਰਤਾਪਪੁਰਾ 'ਚ ਕੀਤੀ ਗਈ ਨਾਕਾਬੰਦੀ ਦੌਰਾਨ ਫੜੇ ਗਏ ਮੁਲਜ਼ਮ ਸੋਨੀ ਰਾਮ ਪੁੱਤਰ ਮੰਗਤ ਰਾਮ ਵਾਸੀ ਪ੍ਰਤਾਪਪੁਰਾ ਤੋਂ 12000 ਐੱਮ. ਐੱਲ. ਸ਼ਰਾਬ ਬਰਾਮਦ ਹੋਈ ਹੈ, ਜੋ ਕਿ ਉਹ ਅਰੁਣਾਚਲ ਪ੍ਰਦੇਸ਼ ਤੋਂ ਸਸਤੇ ਭਾਅ 'ਤੇ ਲੈ ਕੇ ਆਉਂਦਾ ਸੀ ਅਤੇ ਇਥੇ ਉਹ ਮਹਿੰਗੇ ਭਾਅ 'ਤੇ ਵੇਚਦਾ ਸੀ।

ਪੁਲਸ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਸੋਨੀ ਰਾਮ ਖਿਲਾਫ ਪਹਿਲਾਂ ਵੀ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਦੇ ਤਿੰਨ ਕੇਸ ਦਰਜ ਹਨ। ਇਕ ਕੇਸ ਵਿਚ ਉਹ ਜੇਲ ਵੀ ਜਾ ਚੁੱਕਾ ਹੈ। ਪੁਲਸ ਨੇ ਥਾਣਾ ਸਦਰ 'ਚ ਕੇਸ ਦਰਜ ਕਰ ਲਿਆ ਹੈ। ਕੱਲ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

Anuradha

This news is Content Editor Anuradha