ਸਮੱਗਲਰ 45 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਕਾਬੂ

01/17/2019 6:34:30 AM

ਜਲੰਧਰ,  (ਜ.ਬ.)-   ਸ਼ਰਾਬ ਸਮੱਗਲਰ  ਵਜੋਂ ਮਸ਼ਹੂਰ ਸੋਨੂੰ ਨੂੰ ਥਾਣਾ ਨੰ. 1 ਦੀ ਪੁਲਸ ਨੇ ਨਾਜਾਇਜ਼ ਸ਼ਰਾਬ ਸਣੇ ਕਾਬੂ ਕੀਤਾ ਹੈ। ਕਾਬੂ ਦੋਸ਼ੀ ਸੋਨੂੰ ਉਰਫ ਜਾਗਰ ਪੁੱਤਰ ਦੌਲਤ ਰਾਮ ਵਾਸੀ ਮਕਾਨ ਨੰ. 1011 ਬੀ. 1 ਰਾਮ ਨਗਰ  ਕੋਲੋਂ ਪੁਲਸ ਨੇ 45 ਬੋਤਲਾਂ ਚੰਡੀਗੜ੍ਹ ਤੇ ਅਰੁਣਾਚਲ ਪ੍ਰਦੇਸ਼ ਦੀ ਸ਼ਰਾਬ ਬਰਾਮਦ ਕੀਤੀ ਹੈ। ਥਾਣਾ ਨੰ. 1 ਦੇ ਏ. ਐੱਸ. ਆਈ. ਗੁਰਦੇਵ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਸੂਚਨਾ ਦੇ ਅਾਧਾਰ ’ਤੇ ਕਾਬੂ ਕੀਤਾ ਗਿਆ ਹੈ। ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।