ਅੱਗ ਦੀ ਲਪੇਟ 'ਚ ਆਏ ਗ਼ਰੀਬਾਂ ਦੇ ਆਸ਼ਿਆਨੇ, 15 ਦੇ ਕਰੀਬ ਪਰਿਵਾਰਾਂ ਦੀਆਂ ਝੁੱਗੀਆਂ ਸੜ ਕੇ ਹੋਈਆਂ ਸੁਆਹ

05/18/2023 1:32:21 PM

ਕਾਠਗੜ੍ਹ (ਰਾਜੇਸ਼)- ਪਿੰਡ ਪ੍ਰੇਮ ਨਗਰ ’ਚ ਲੱਗੀ ਝੁੱਗੀ-ਝੌਂਪੜੀਆਂ ਨੂੰ ਭਿਆਨਕ ਅੱਗ ਲੱਗਣ ਕਾਰਨ ਗ਼ਰੀਬ ਪਰਿਵਾਰਾਂ ਦਾ ਸਾਮਾਨ ਸੜ ਕੇ ਸਵਾਹ ਹੋ ਗਿਆ। ਇਸ ਭਿਆਨਕ ਅੱਗ ਲੱਗਣ ਬਾਰੇ ਪ੍ਰਧਾਨ ਸੁਰਿੰਦਰਪਾਲ ਛਿੰਦਾ ਰੈਲਮਾਜਰਾ ਨੇ ਦੱਸਿਆ ਹੈ ਕਿ ਬੁੱਧਵਾਰ ਦੁਪਹਿਰ ਅਚਾਨਕ ਸ਼ਾਰਟ ਸਰਕਟ ਕਾਰਨ ਪ੍ਰੇਮ ਨਗਰ ਵਿਚ ਅੱਗ ਲੱਗਣ ਦਾ ਜਦੋਂ ਪਤਾ ਲੱਗਿਆ ਤਾਂ ਮੈਂ ਪਿੰਡ ’ਚੋਂ ਆਪਣੇ ਸਾਥੀਆਂ ਨੂੰ ਲੈ ਕੇ ਪ੍ਰੇਮ ਨਗਰ ’ਚ ਪਹੁੰਚਿਆ ਤਾਂ ਗ਼ਰੀਬ ਪਰਿਵਾਰਾਂ ਦੀਆਂ ਝੁੱਗੀ-ਝੌਂਪੜੀਆਂ ਨੂੰ ਭਿਆਨਕ ਅੱਗ ਲੱਗੀ ਹੋਈ ਹੈ ਤਾਂ ਅਸੀਂ ਆਪਣੇ ਸਾਥੀਆਂ ਸਮੇਤ ਅੱਗ ਨੂੰ ਬੁਝਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਅੱਗ ਨੇ ਭਿਆਨਕ ਰੂਪ ਧਾਰ ਲਿਆ ਸੀ, ਜਿਸ ਕਾਰਨ ਝੁੱਗੀ ਝੌਂਪੜੀ ਵਾਲੇ ਗ਼ਰੀਬ ਪਰਿਵਾਰਾਂ ਦਾ ਸਾਰਾ ਸਾਮਾਨ ਸੜ ਕੇ ਬੁਰੀ ਤਰ੍ਹਾਂ ਸੁਆਹ ਹੋ ਗਿਆ ਹੈ। ਪਸ਼ੂਆਂ ਵਾਸਤੇ ਰੱਖੀ ਹੋਈ ਤੂੜੀ ਆਦਿ ਨੂੰ ਵੀ ਭਿਆਨਕ ਅੱਗ ਦੀ ਲਪੇਟ ਵਿਚ ਆ ਗਈ। 

ਇਹ ਵੀ ਪੜ੍ਹੋ - ਕੁਦਰਤੀ ਸਾਧਨਾਂ ਦੀ ਸੁਰੱਖਿਆ ’ਤੇ ਧਿਆਨ ਦੇਣ ਦੀ ਲੋੜ, ਜਲਵਾਯੂ ਬਦਲਾਅ ਧਰਤੀ ਲਈ ਬਣਿਆ ਸਭ ਤੋਂ ਵੱਡਾ ਸੰਕਟ

ਪ੍ਰਧਾਨ ਸੁਰਿੰਦਰ ਪਾਲ ਨੇ ਇਹ ਵੀ ਦੱਸਿਆ ਹੈ ਕਿ ਇਸ ਭਿਆਨਕ ਅੱਗ ਵਿਚ ਗਰੀਬ ਪਰਿਵਾਰਾਂ ਦੇ ਰੱਖੇ ਹੋਏ ਪਸ਼ੂ ਵੀ ਸਨ, ਜੋ ਇਸ ਅੱਗ ਦੀ ਲਪੇਟ ਵਿਚ ਆ ਗਏ ਇਕ ਗਾਂ ਅਤੇ ਤਿੰਨ ਬੱਕਰੀਆਂ ਵੀ ਬੁਰੀ ਤਰ੍ਹਾਂ ਸੜ ਚੁੱਕੀਆਂ ਸਨ। ਇਸ ਭਿਆਨਕ ਅੱਗ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਬਲਾਚੌਰ ਥਾਣਾ ਕਾਠਗੜ੍ਹ ਦੇ ਐੱਸ. ਐੱਚ. ਓ. ਪਰਮਿੰਦਰ ਸਿੰਘ ਆਪਣੀ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਅੱਗ ਨੂੰ ਕਾਬੂ ਪਾਉਣ ਲਈ ਚਾਰ ਦੇ ਕਰੀਬ ਗੱਡੀਆਂ ਮੰਗਵਾਈਆਂ ਤੇ ਪ੍ਰੇਮ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਅੱਗ ਨੂੰ ਕਾਬੂ ਪਾਉਣ ਲਈ ਯਤਨ ਕੀਤੇ ਗਏ ਪਰ ਜਦ ਤਕ ਇਨ੍ਹਾਂ ਗ਼ਰੀਬ ਪਰਿਵਾਰਾਂ ਦੀਆਂ ਝੁੱਗੀ-ਝੌਂਪੜੀਆਂ ਆਦਿ ਬੁਰੀ ਤਰ੍ਹਾਂ ਅੱਗ ਦੀ ਲਪੇਟ ਵਿਚ ਆ ਚੁੱਕੀਆਂ ਹਨ। ਪ੍ਰਧਾਨ ਸੁਰਿੰਦਰ ਪਾਲ ਛਿੰਦਾ ਰੈਲਮਾਜਰਾ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜੋ ਇਨ੍ਹਾਂ ਗ਼ਰੀਬ ਝੁੱਗੀ-ਝੌਂਪੜੀ ਵਾਲੇ ਪਰਿਵਾਰਾਂ ਦਾ ਅਗ ਲੱਗਣ ਕਾਰਨ ਨੁਕਸਾਨ ਹੋਇਆ ਹੈ, ਉਨ੍ਹਾਂ ਦੀ ਮਾਲੀ ਮਦਦ ਕੀਤੀ ਜਾਵੇ।

ਇਹ ਵੀ ਪੜ੍ਹੋ - ਜਲੰਧਰ ਸ਼ਹਿਰ 'ਚ ਹੋਵੇਗਾ 2 ਲੱਖ ਘਰਾਂ ਦਾ ਸਰਵੇ, ਫਿਰ ਲੱਗਣਗੀਆਂ UID ਨੰਬਰ ਵਾਲੀਆਂ ਪਲੇਟਾਂ, ਜਾਣੋ ਕਿਉਂ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

shivani attri

This news is Content Editor shivani attri