ਮੁੱਖ ਮੰਤਰੀ ਦੇ ਦੌਰੇ ਦੌਰਾਨ ਲੋਕਾਂ ਕੀਤੀ ਨਾਅਰੇਬਾਜ਼ੀ

08/19/2019 8:45:13 PM

ਰੂਪਨਗਰ (ਵਿਜੇ)-ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰੂਪਨਗਰ ਖੇਤਰ 'ਚ ਪਾਣੀ ਨਾਲ ਪ੍ਰਭਾਵਿਤ ਖੇਤਰਾਂ 'ਚ ਦੌਰੇ ਦੇ ਦੌਰਾਨ ਲੋਕਾਂ ਨੇ ਸੂਬਾ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ । ਮੁੱਖ ਮੰਤਰੀ ਜਦੋਂ ਬੁਧਕੀ ਨਦੀ ਦੇ ਟੁੱਟੇ ਬੰਨ੍ਹ ਦਾ ਜਾਇਜ਼ਾ ਲੈਣ ਲਈ ਪ੍ਰਭਾਵਿਤ ਹੋਏ ਪਿੰਡ ਖੈਰਾਬਾਦ 'ਚ ਪਹੁੰਚੇ ਤਾਂ ਇਥੇ ਪੁਲਸ ਨੇ ਸਥਾਨਕ ਲੋਕਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਅਤੇ ਉਨ੍ਹਾਂ ਨੂੰ ਸੜਕ ਦੇ ਕਿਨਾਰਿਆਂ 'ਤੇ ਘੇਰੀ ਰੱਖਿਆ ਮੁੱਖ ਮੰਤਰੀ ਜਦੋਂ ਪ੍ਰਭਾਵਿਤ ਖੇਤਰ ਦਾ ਦੌਰਾ ਕਰਨ ਦੇ ਬਾਅਦ ਵਾਪਸ ਜਾਣ ਲੱਗੇ ਤਾਂ ਸੜਕ ਦੇ ਕਿਨਾਰਿਆਂ 'ਤੇ ਖੜ੍ਹੇ ਲੋਕਾਂ ਨੇ ਸੂਬਾ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਲੋਕਾਂ ਦੀ ਪੁਲਸ ਨਾਲ ਧੱਕਾ-ਮੁੱਕੀ ਵੀ ਹੋਈ। ਲੋਕਾਂ ਦੇ ਰੋਸ ਨੂੰ ਦੇਖ ਕੇ ਕੈਪਟਨ ਅਮਰਿੰਦਰ ਸਿੰਘ ਨੇ ਗੱਡੀ ਰੁਕਵਾ ਲਈ ਅਤੇ ਗੱਡੀ 'ਚੋਂ ਉਤਰ ਕੇ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਕੋਲ ਪਹੁੰਚ ਗਏ। ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰ ਨੂੰ ਇਥੇ ਦੀ ਸੁੱਧ ਲੈਣ ਦੀ ਗੱਲ ਕਹੀ ਅਤੇ ਮੁਆਵਜ਼ੇ ਸਬੰਧੀ ਰਿਪੋਰਟ ਬਣਾਉਣ ਲਈ ਵੀ ਕਿਹਾ। ਲੋਕਾਂ 'ਚ ਰੋਸ ਸੀ ਕਿ ਪ੍ਰਸ਼ਾਸਨਿਕ ਅਧਿਕਾਰੀ ਅਤੇ ਪੁਲਸ ਉਨ੍ਹਾਂ ਨੂੰ ਮੁੱਖ ਮੰਤਰੀ ਨਾਲ ਮਿਲਣ ਨਹੀਂ ਦੇ ਰਹੀ ਸੀ।

Karan Kumar

This news is Content Editor Karan Kumar