ਵਪਾਰ ਮੰਡਲ ਨੇ ਲਾਕਡਾਊਨ ਦਾ ਵਿਰੋਧ ਕਰਦਿਆਂ ਦੁਕਾਨਾਂ ਖੁੱਲ੍ਹਵਾਉਣ ਦੀ ਕੀਤੀ ਮੰਗ

05/08/2021 10:04:38 AM

ਟਾਂਡਾ ਉੜਮੁੜ (ਵਰਿੰਦਰ ਪੰਡਿਤ) - ਵਪਾਰ ਮੰਡਲ ਟਾਂਡਾ ਉੜਮੁੜ ਨੇ ਕੋਰੋਨਾ ਕਾਰਨ ਸਰਕਾਰ ਵੱਲੋਂ ਲਾਏ ਗਏ ਲਾਕਡਾਊਨ ਦਾ ਵਿਰੋਧ ਕਰਦੇ ਦੁਕਾਨਾਂ ਖੁਲਵਾਉਣ ਦੀ ਮੰਗ ਕੀਤੀ ਹੈ। ਪ੍ਰਧਾਨ ਗੁਰਬਖਸ਼ ਸਿੰਘ ਧੀਰਫੀਲਡ,ਸਤੀਸ਼ ਨਈਅਰ, ਪ੍ਰਦੀਪ ਸੈਣੀ, ਰਾਜੀਵ ਕੁਕਰੇਜਾ, ਦੇਵ ਸ਼ਰਮਾ ਆਦਿ ਆਗੂਆਂ ਦੀ ਅਗਵਾਈ ਵਿੱਚ ਉੜਮੁੜ ਬਜ਼ਾਰ ਵਿੱਚ ਇਕੱਠਾ ਹੋਏ ਦੁਕਾਨਦਾਰਾਂ ਨੇ ਇੱਕਮੱਤ ਹੋ ਕੇ ਲਾਕਡਾਊਨ ਦੀਆਂ ਪਾਬੰਧਿਆ ਦਾ ਵਿਰੋਧ ਕਰਦੇ ਹੋਏ ਆਖਿਆ ਕਿ ਦੁਕਾਨਾਂ ਬੰਦ ਰਹਿਣ ਕਾਰਨ ਉਨ੍ਹਾਂ ਨੂੰ ਭਾਰੀ ਆਰਥਿਕ ਮੰਦਹਾਲੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਇਹ ਵੀ ਪੜ੍ਹੋ : ਜਲੰਧਰ: 80 ਸਾਲਾ ਸਹੁਰੇ ਨੇ ਨੂੰਹ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਵੀਡੀਓ ਵੇਖ ਪਤੀ ਵੀ ਹੋਇਆ ਹੈਰਾਨ

ਉਨ੍ਹਾਂ ਕਿਹਾ ਕਿ ਉਹ ਸਰਕਾਰ ਵੱਲੋ ਕੋਵਿਡ ਸਬੰਧੀ ਸਾਰੇ ਨਿਰਦੇਸ਼ਾਂ ਦਾ ਪਾਲਣ ਕਰਨਗੇ, ਇਸ ਲਈ ਉਨ੍ਹਾਂ ਨੂੰ ਸਰਕਾਰ ਨਿਰਧਾਰਿਤ ਸਮੇਂਲਈ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇਵੇ। ਇਸ ਦੌਰਾਨ ਵਪਾਰ ਮੰਡਲ ਨੇ ਦੁਕਾਨਾਂ ਖੋਲ੍ਹਣ ਲਈ ਸਰਕਾਰ ਲਈ ਇਕ ਮੰਗ ਪੱਤਰ ਡੀ. ਐੱਸ. ਪੀ. ਟਾਂਡਾ ਨੂੰ ਭੇਟ ਕੀਤਾ। ਇਸ ਮੌਕੇ ਨਵਦੀਪ ਕੁਮਾਰ, ਵੈਸ਼ਨੋ ਰੇਖੀ, ਪ੍ਰੇਮ ਕੁਮਾਰ, ਹਰਜੋਤ ਸਿੰਘ, ਲਾਲੀ, ਵਿਸ਼ਾਲ, ਰਾਜ, ਪ੍ਰੇਮ ਜੈਨ, ਪ੍ਰਦੀਪ, ਮਨੋਜ ਕੁਮਾਰ, ਨਿਤਿਨ ਆਦਿ ਮੌਜੂਦ ਸਨ। 

ਇਹ ਵੀ ਪੜ੍ਹੋ :ਰੋਪੜ ਵਿਖੇ ਭਾਖੜਾ ਨਹਿਰ 'ਚੋਂ ਬਰਾਮਦ ਹੋਈ ਰੈਮਡੇਸਿਵਿਰ ਇੰਜੈਕਸ਼ਨਾਂ ਦੀ ਵੱਡੀ ਖੇਪ

shivani attri

This news is Content Editor shivani attri