ਸ਼ਤਾਬਦੀ ਸਣੇ ਕਈ ਟਰੇਨਾਂ ਪਹੁੰਚੀਆਂ ਲੇਟ, ਯਾਤਰੀ ਹੋਏ ਪ੍ਰੇਸ਼ਾਨ

02/03/2020 1:18:14 PM

ਜਲੰਧਰ (ਗੁਲਸ਼ਨ)— ਐਤਵਾਰ ਪੂਰਾ ਦਿਨ ਮੌਸਮ ਖੁਸ਼ਗਵਾਰ ਰਿਹਾ। ਲੋਕਾਂ ਨੇ ਛੁੱਟੀ ਦੇ ਦਿਨ ਧੁੱਪ ਦਾ ਕਾਫੀ ਮਜ਼ਾ ਲਿਆ ਪਰ ਰੇਲ ਯਾਤਰੀਆਂ ਲਈ ਦਿਨ ਪ੍ਰੇਸ਼ਾਨੀ ਭਰਿਆ ਰਿਹਾ ਕਿਉਂਕਿ ਸ਼ਤਾਬਦੀ ਐਕਸਪ੍ਰੈੱਸ ਸਮੇਤ ਕਈ ਟਰੇਨਾਂ ਆਪਣੇ ਨਿਰਧਾਰਤ ਸਮੇਂ ਤੋਂ ਦੇਰੀ ਨਾਲ ਸਿਟੀ ਸਟੇਸ਼ਨ ਪਹੁੰਚੀਆਂ। ਟਰੇਨਾਂ ਦੇ ਲੇਟ ਹੋਣ ਕਾਰਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਨਵੀਂ ਦਿੱਲੀ-ਅੰਮ੍ਰਿਤਸਰ ਸਵਰਣ ਸ਼ਤਾਬਦੀ ਐਕਸਪ੍ਰੈੱਸ 40 ਮਿੰਟ, ਸ਼ਾਨ-ਏ ਪੰਜਾਬ ਐਕਸਪ੍ਰੈੱਸ 1 ਘੰਟਾ, ਟਾਟਾਮੂਰੀ ਐਕਸਪ੍ਰੈੱਸ 4 ਘੰਟੇ, ਛੱਤੀਸਗੜ੍ਹ ਐਕਸਪ੍ਰੈੱਸ 3.30 ਘੰਟੇ, ਪੱਛਮ ਐਕਸਪ੍ਰੈੱਸ 4.15 ਘੰਟੇ, ਜਨਨਾਇਕ ਐਕਸਪ੍ਰੈੱਸ 4.30 ਘੰਟੇ, ਅਹਿਮਦਾਬਾਦ-ਜੰਮੂ ਤਵੀ ਐਕਸਪ੍ਰੈੱਸ ਪੌਣਾ ਘੰਟਾ, ਸੱਚਖੰਡ ਐਕਸਪ੍ਰੈੱਸ 6.15 ਘੰਟੇ, ਨਾਗਪੁਰ-ਅੰਮ੍ਰਿਤਸਰ 1.45 ਮਿੰਟ ਦੀ ਦੇਰੀ ਨਾਲ ਚੱਲ ਰਹੀ ਸੀ। ਇਸ ਤੋਂ ਇਲਾਵਾ ਦਰਭੰਗਾ ਤੋਂ ਜਲੰਧਰ ਸਿਟੀ ਆਉਣ ਵਾਲੀ ਅੰਤੋਦਿਆ ਐਕਸਪ੍ਰੈੱਸ ਕਰੀਬ 8.30 ਘੰਟੇ ਦੀ ਦੇਰੀ ਨਾਲ ਜਲੰਧਰ ਪਹੁੰਚੀ, ਵਾਪਸੀ ਲਈ ਜਲੰਧਰ ਸਿਟੀ ਤੋਂ ਸਵੇਰੇ 9.50 'ਤੇ ਦਰਭੰਗਾ ਜਾਣ ਵਾਲੀ ਅੰਤੋਦਿਆ ਐਕਸਪ੍ਰੈੱਸ ਦੁਪਹਿਰ ਕਰੀਬ 2 ਵਜੇ ਰਵਾਨਾ ਹੋਈ।

shivani attri

This news is Content Editor shivani attri