ਸੀਵਰ ਲਾਈਨ ਪੰਕਚਰ ਹੋਣ ਨਾਲ ਬਾਬਾ ਬਾਲਕ ਨਾਥ ਨਗਰ ਗੰਦੇ ਪਾਣੀ ''ਚ ਡੁੱਬਿਆ

11/10/2019 4:53:37 PM

ਜਲੰਧਰ (ਖੁਰਾਣਾ)— ਨਾਰਥ ਵਿਧਾਨ ਸਭਾ ਹਲਕੇ ਵਿਚੋਂ ਕਾਲਾ ਸੰਘਿਆਂ ਡਰੇਨ ਦੇ ਕਿਨਾਰੇ 'ਤੇ ਸਥਿਤ ਬਾਬਾ ਬਾਲਕ ਨਾਥ ਨਗਰ 'ਚ ਮੇਨ ਸੀਵਰ ਲਾਈਨ ਪੰਕਚਰ ਹੋਣ ਕਾਰਨ ਸੀਵਰੇਜ ਦੀ ਗੰਭੀਰ ਸਮੱਸਿਆ ਪੈਦਾ ਹੋ ਗਈ, ਜਿਸ ਤੋਂ ਪ੍ਰੇਸ਼ਾਨ ਇਲਾਕਾ ਵਾਸੀਆਂ ਨੇ ਵਾਰਡ ਦੇ ਕਾਂਗਰਸੀ ਕੌਂਸਲਰ ਵਿੱਕੀ ਕਾਲੀਆ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਲਾਕਾ ਵਾਸੀਆਂ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਕਾਲੋਨੀ ਦੇ ਨਾਲ ਲੱਗਦੇ ਬਾਬਾ ਬਾਲਕ ਨਾਥ ਨਗਰ 'ਚ ਸੀਵਰੇਜ ਦੀ ਸਮੱਸਿਆ ਪਿਛਲੇ ਕਈ ਦਿਨਾਂ ਤੋਂ ਆ ਰਹੀ ਹੈ, ਜਿਸ ਬਾਰੇ ਨਿਗਮ ਅਧਿਕਾਰੀਆਂ ਦੇ ਨਾਲ-ਨਾਲ ਇਲਾਕੇ ਦੇ ਕੌਂਸਲਰ ਵਿੱਕੀ ਕਾਲੀਆ ਨੂੰ ਵੀ ਜਾਣਕਾਰੀ ਦਿੱਤੀ ਗਈ।

ਇਲਾਕਾ ਵਾਸੀਆਂ ਨੇ ਦੋਸ਼ ਲਗਾਇਆ ਕਿ ਕੌਂਸਲਰ ਵਿੱਕੀ ਕਾਲੀਆ ਕਈ ਵਾਰ ਇਲਾਕੇ ਦੀ ਸਮੱਸਿਆ ਦੇਖਣ ਆਏ ਪਰ ਫੋਟੇ ਆਦਿ ਖਿੱਚ ਕੇ ਚਲੇ ਗਏ ਤੇ ਕਈ ਦਿਨਾਂ ਤੱਕ ਸਮੱਿਸਆ ਦਾ ਹੱਲ ਨਹੀਂ ਕੀਤਾ ਗਿਆ, ਜਿਸ ਕਾਰਨ ਕਾਲੋਨੀ ਦੇ ਖਾਲੀ ਪਲਾਟਾਂ ਤੱਕ ਵਿਚ ਸੀਵਰੇਜ ਦਾ ਗੰਦਾ ਪਾਣੀ ਭਰ ਗਿਆ, ਜਿਸ ਨਾਲ ਨਾ ਸਿਰਫ ਨੀਹਾਂ ਨੂੰ ਨੁਕਸਾਨ ਪਹੁੰਚਿਆ, ਸਗੋਂ ਮਕਾਨਾਂ ਵਿਚ ਸਲ੍ਹਾਭਾ ਵੀ ਆ ਗਿਆ। ਪੂਰੇ ਇਲਾਕੇ ਵਿਚ ਬਦਬੂਦਾਰ ਮਾਹੌਲ ਹੈ ਅਤੇ ਬੀਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਸਮੱਸਿਆ ਹੱਲ ਕਰਨ ਦੇ ਨਾਲ-ਨਾਲ ਪੂਰੇ ਇਲਾਕੇ ਦੀ ਸਫਾਈ ਕਰਵਾਈ ਜਾਵੇ ਤੇ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰਵਾਇਆ ਜਾਵੇ।

ਸੀਵਰੇਜ ਬੋਰਡ ਕਾਰਣ ਆਈ ਸਮੱਸਿਆ
ਇਸ ਸਬੰਧ 'ਚ ਜਦੋਂ ਕਾਂਗਰਸੀ ਕੌਂਸਲਰ ਵਿੱਕੀ ਕਾਲੀਆ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਮੰਨਿਆ ਕਿ ਬਾਬਾ ਬਾਲਕ ਨਾਥ ਨਗਰ 'ਚ ਸੀਵਰੇਜ ਦੀ ਸਮੱਸਿਆ ਸੀ, ਜਿਸ ਨੂੰ ਸ਼ਨੀਵਾਰ ਦੁਪਹਿਰ ਨੂੰ ਠੀਕ ਕਰਵਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪਹਿਲਾਂ ਇਸ ਇਲਾਕੇ ਦਾ ਸੀਵਰੇਜ ਸਿੱਧਾ ਕਾਲਾ ਸੰਘਿਆਂ ਡਰੇਨ 'ਚ ਡਿੱਗਦਾ ਸੀ ਪਰ ਐੱਨ. ਜੀ. ਟੀ. ਦੇ ਨਿਰਦੇਸ਼ਾਂ ਤੋਂ ਬਾਅਦ ਸੀਵਰੇਜ ਬੋਰਡ ਨੇ ਪਾਈਪ ਪਾ ਕੇ ਉਸ ਨੂੰ ਸੀਵਰ ਲਾਈਨ ਨਾਲ ਜੋੜ ਦਿੱਤਾ। ਪਿਛਲੇ ਦਿਨੀਂ ਸੀਵਰ ਲਾਈਨ ਪੰਕਚਰ ਹੋ ਜਾਣ ਕਾਰਨ ਸੀਵਰੇਜ ਸਮੱਸਿਆ ਰਹੀ।

shivani attri

This news is Content Editor shivani attri